ਭੁਵਨੇਸ਼ਵਰ- 6 ਵਾਰ ਦੇ ਜੇਤੂ ਜਰਮਨੀ ਨੇ ਪਿਛਲੇ ਚੈਂਪੀਅਨ ਭਾਰਤ ਨੂੰ ਦੂਜੇ ਸੈਮੀਫਾਈਨਲ 'ਚ 4-2 ਨਾਲ ਹਰਾ ਕੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ, ਜਿਸ ਨੇ ਪਹਿਲੇ ਸੈਮੀਫਾਈਨਲ ਵਿਚ ਫਰਾਂਸ ਨੂੰ ਮੁਕਾਬਲੇ 'ਚ ਗੋਲ ਰਹਿਤ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿਚ 3-1 ਨਾਲ ਹਰਾਇਆ। ਜਰਮਨੀ ਨੇ ਕਲਿੰਗਾ ਸਟੇਡੀਅਮ ਵਿਚ ਪਹਿਲੇ ਹਾਫ ਵਿਚ ਚਾਰ ਗੋਲ ਦੀ ਬੜ੍ਹਤ ਦੇ ਨਾਲ ਆਪਣੀ ਜਿੱਤ ਪੱਕੀ ਕਰ ਲਈ ਸੀ।
ਇਹ ਖ਼ਬਰ ਪੜ੍ਹੋ- SL v WI : ਸ਼੍ਰੀਲੰਕਾ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਕੀਤਾ ਕਲੀਨ ਸਵੀਪ

ਜਰਮਨੀ ਹੁਣ ਅੱਠ ਸਾਲ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਣ ਤੋਂ ਇਕ ਕਦਮ ਦੂਰ ਰਹਿ ਗਿਆ ਹੈ। ਜਰਮਨੀ ਨੇ ਪਹਿਲੇ 6 ਖਿਤਾਬਾਂ ਵਿਚੋਂ ਆਖਰੀ ਖਿਤਾਬ 2013 'ਚ ਨਵੀਂ ਦਿੱਲੀ ਵਿਚ ਜਿੱਤਿਆ ਸੀ। ਉਸ ਤੋਂ ਬਾਅਦ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 2016 ਵਿਚ ਲਖਨਊ ਵਿਸ਼ਵ ਕੱਪ 'ਚ ਤੀਜਾ ਸਥਾਨ ਰਿਹਾ ਸੀ। ਜਰਮਨੀ 8ਵੀਂ ਵਾਰ ਫਾਈਨਲ 'ਚ ਪਹੁੰਚਿਆ ਹੈ। ਭਾਰਤੀ ਟੀਮ ਇਸ ਹਾਰ ਤੋਂ ਬਾਅਦ ਹੁਣ ਕਾਂਸੀ ਤਮਗੇ ਦੇ ਲਈ ਪੰਜ ਦਸੰਬਰ ਨੂੰ ਫਰਾਂਸ ਨਾਲ ਭਿੜੇਗੀ।
ਇਹ ਖ਼ਬਰ ਪੜ੍ਹੋ- ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਭਿਜੀਤ ਨੇ ਇਕ ਸ਼ਾਟ ਦੀ ਬਣਾਈ ਬੜ੍ਹਤ, ਆਖਰੀ ਦਿਨ ਸ਼ੂਟਆਊਟ ਦੀ ਉਮੀਦ
NEXT STORY