ਨਵੀਂ ਦਿੱਲੀ (ਬਿਊਰੋ)— ਐਲਬਰਟ ਦੀ ਹਾਕੀ ਪਲੇਅਰ ਸੇਰਾਹ ਇਨ੍ਹਾਂ ਦਿਨਾਂ 'ਚ ਵੁਮਨ ਐਮਪਾਵਰਮੈਂਟ ਦੀ ਮਿਸਾਲ ਦੇ ਕੇ ਚਰਚਾ ਦਾ ਕੇਂਦਰ ਬਣੀ ਹੋਈ ਹੈ। ਧੀ ਐਲੀ ਨੂੰ 2 ਮਹੀਨੇ ਪਹਿਲਾਂ ਜਨਮ ਦੇਣ ਵਾਲੀ ਸੇਰਾਹ ਨੇ ਆਪਣੀ ਟੀਮ ਲਈ ਮਹੱਤਵਪੂਰਨ ਮੈਚ 'ਚ ਵਾਪਸੀ ਕੀਤੀ ਸੀ। ਇਸ ਦੌਰਾਨ ਉਹ ਆਪਣੀ ਧੀ ਐਲੀ ਨੂੰ ਵੀ ਨਾਲ ਲਿਆਈ ਸੀ। ਮੈਚ ਦਾ ਜਦ ਪਹਿਲਾ ਹਾਫ ਨਿਕਲਿਆ ਤਾਂ ਗ੍ਰੈਂਡ ਪ੍ਰੇਰੀ ਟੀਮ ਰਿਫਰੈਸ਼ਮੈਂਟ ਲਈ ਲਾਕਰ ਰੂਮ 'ਚ ਆ ਗਈ। ਇੱਥੇ ਸਭ ਤੋਂ ਪਹਿਲਾਂ ਸੇਰਾਹ ਨੇ ਆਪਣੀ ਧੀ ਨੂੰ ਦੁੱਧ ਪਿਲਾਇਆ। ਸੇਰਾਹ ਨੂੰ ਬ੍ਰੈਸਟ ਫੀਡਿੰਗ ਕਰਵਾਉਂਦਾ ਵੇਖ ਉਸ ਦੀਆਂ ਟੀਮ ਮੇਟਸ ਨੇ ਵੀ ਉਨ੍ਹਾਂ ਦਾ ਉਤਸ਼ਾਹ ਵਧਾਇਆ। ਟੂਰਨਾਮੈਂਟ ਦੌਰਾਨ ਵੀ ਸੇਰਾਹ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
24 ਸਾਲ ਦੀ ਸੇਰਾਹ ਹਾਕੀ ਤੋਂ ਇਲਾਵਾ ਸਕੂਲ ਟੀਚਰ ਵੀ ਹੈ। ਹਾਕੀ ਉਹ ਬਚਪਨ ਤੋਂ ਹੀ ਖੇਡਦੀ ਆ ਰਹੀ ਹੈ। ਸੇਰਾਹ ਨੇ ਵੁਮਨ ਐਮਪਾਵਰਮੈਂਟ ਲਈ ਆਪਣੀ ਇਸ ਪਹਿਲ 'ਤੇ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਬ੍ਰੈਸਟਫੀਡਿੰਗ ਕਦੀ ਵੀ ਸੈਕਸ ਸਿੰਬਲ ਰਿਹਾ ਹੈ। ਇਹ ਕੁਦਰਤੀ ਕੰਮ ਹੈ। ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਝਿਝਕ ਨਹੀਂ ਹੋਣੀ ਚਾਹੀਦੀ ਹੈ। ਸੇਰਾਹ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾ ਦੇ ਨਜ਼ਰੀਏ ਨਾਲ ਸਪੋਰਟਸ ਕਦੀ ਵੀ ਫ੍ਰੈਂਡਲੀ ਨਹੀਂ ਰਿਹਾ ਹੈ। ਜਦੋਂ ਉਹ 13 ਸਾਲ ਦੀ ਸੀ ਤੱਦ ਉਹ ਬੈਂਟਨ ਬੁਆਏਜ਼ ਹਾਕੀ ਟੀਮ ਦੇ ਨਾਲ ਖੇਡਦੀ ਸੀ।
ਜੇਕਰ ਧਵਨ ਬਣਦੇ ਹਨ ਕਪਤਾਨ ਤਾਂ IPL ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਅਜਿਹਾ
NEXT STORY