ਸਪੋਰਟਸ ਡੈਸਕ- ਬਲਬੀਰ ਸਿੰਘ ਸੀਨੀਅਰ ਵਿਸ਼ਵ ਪੱਧਰ 'ਤੇ ਗੋਲ ਮਸ਼ੀਨ ਵਜੋਂ ਜਾਣੇ ਜਾਂਦੇ ਸਨ। ਭਾਰਤ ਨੇ ਹਾਕੀ ਓਲੰਪਿਕ ਲੰਡਨ (1948), ਹੇਲਸਿੰਕੀ (1952) ਅਤੇ ਮੈਲਬਰਨ(1956)’ਚ ਗੋਲਡ ਮੈਡਲ ਜਿੱਤਿਆ, ਖਾਸ ਗੱਲ ਇਹ ਹੈ ਕਿ ਬਲਬੀਰ ਸਿੰਘ ਸੀਨੀਅਰ ਇਨ੍ਹਾਂ ਤਿੰਨਾਂ ਟੀਮਾਂ ‘ਚ ਤਗਮਾ ਜੇਤੂ ਟੀਮ ਦਾ ਹਿੱਸਾ ਸੀ। ਉਨ੍ਹਾਂ 1948 ਦੇ ਲੰਡਨ ਓਲੰਪਿਕ ਵਿੱਚ ਅਰਜਨਟੀਨਾ ਦੇ ਖਿਲਾਫ 6 ਗੋਲ ਕੀਤੇ ਜਿਸ ਵਿੱਚ ਭਾਰਤ ਨੇ 9-1 ਨਾਲ ਜਿੱਤ ਹਾਸਲ ਕੀਤੀ। ਉਸੇ ਓਲੰਪਿਕ ਦੇ ਫਾਈਨਲ ਵਿੱਚ, ਭਾਰਤ ਨੇ ਇਸ ਮੈਚ ਦੇ ਪਹਿਲੇ 15 ਮਿੰਟਾਂ ਵਿੱਚ ਦੋ ਗੋਲ ਕਰਕੇ ਇੰਗਲੈਂਡ ਨੂੰ 4-0 ਨਾਲ ਹਰਾਇਆ। ਆਜ਼ਾਦੀ ਮਿਲਣ ਦੇ ਪੂਰੇ ਇੱਕ ਸਾਲ ਮਗਰੋਂ ਭਾਰਤੀ ਹਾਕੀ ਟੀਮ ਨੇ ਓਲੰਪਿਕਸ `ਚ ਇਤਿਹਾਸ ਰਚਦਿਆਂ ਆਜ਼ਾਦ ਭਾਰਤ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਸੀ। ਬੀ. ਬੀ. ਸੀ. ਨੇ ਤਦ ਇਸ ਨੂੰ ਓਲੰਪਿਕਸ ਦੇ ਇਤਿਹਾਸ ਦਾ ਸਭ ਤੋਂ ਵੱਧ ਅਹਿਮ ਪਲ ਦੱਸਿਆ ਸੀ। ਤਦ ਤੱਕ ਭਾਰਤ ਹਾਲੇ ਦੇਸ਼ ਦੀ ਵੰਡ ਦੌਰਾਨ ਹੋਈ ਭਿਆਨਕ ਮਨੁੱਖੀ ਵੱਢ-ਟੁੱਕ ਦੇ ਸੰਤਾਪ `ਚੋਂ ਨਿੱਕਲਿਆ ਨਹੀਂ ਸੀ। ਉਸ ਕਤਲੇਆਮ `ਚ 10 ਲੱਖ ਦੇ ਲਗਭਗ ਲੋਕ ਮਾਰੇ ਗਏ ਸਨ। ਪਰ ਤਦ ਸਮੂਹ ਭਾਰਤੀਆਂ ਨੂੰ ਬਹੁਤ ਖ਼ੁਸ਼ੀ ਮਿਲੀ ਸੀ ਕਿਉਂਕਿ ਹਾਕੀ ਦੀ ਇਸ ਜਿੱਤ ਤੋਂ ਬਾਅਦ ਉਸ ਦੇਸ਼ ਇੰਗਲੈਂਡ `ਚ ਭਾਰਤ ਦਾ ਝੰਡਾ ਝੁੱਲਿਆ ਸੀ, ਜਿਸ ਨੇ ਭਾਰਤ `ਤੇ ਦੋ ਸਦੀਆਂ ਤੱਕ ਹਕੂਮਤ ਕੀਤੀ ਸੀ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕਸ : ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਪੇਨ ਨੂੰ 3-0 ਨਾਲ ਹਰਾਇਆ
ਉਨ੍ਹਾਂ ਹੇਲਸਿੰਕੀ ਓਲੰਪਿਕ ਕੇਫਾਇਨਲ ਵਿੱਚ ਹੌਲੈਂਡ ਖ਼ਿਲਾਫ਼ ਫਾਈਨਲ ਵਿੱਚ 5 ਗੋਲ ਕੀਤੇ। ਜਿਸਦਾ ਰਿਕਾਰਡ ਅਜੇ ਵੀ ਗਿੰਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ ਹੈ। 1954 ‘ਚ ਟੀਮ ਇੰਡੀਆ ਸਿੰਗਾਪੁਰ ਦੌਰੇ 'ਤੇ ਗਈ, ਟੀਮ ਨੇ ਕੁੱਲ 121 ਗੋਲ ਕੀਤੇ, ਜਿਸ 'ਚ ਇਕੱਲੇ ਬਲਬੀਰ ਸਿੰਘ ਸੀਨੀਅਰ ਨੇ 84 ਗੋਲ ਕੀਤੇ। ਸੰਨ 1955 ‘ਚ ਟੀਮ ਇੰਡੀਆ ਨੇ ਨਿਊਜ਼ੀਲੈਂਡ-ਆਸਟਰੇਲੀਆ ਖ਼ਿਲਾਫ਼ 203 ਗੋਲ ਕੀਤੇ, ਜਿਸ 'ਚ 121 ਗੋਲ ਬਲਬੀਰ ਸਿੰਘ ਸੀਨੀਅਰ ਦੇ ਸੀ। ਇਹ ਉਹ ਦੌਰ ਸੀ ਜਦੋਂ ਵਿਸ਼ਵ ਮੀਡੀਆ ਨੇ ਉਨ੍ਹਾਂ ਦੇ ਨਾਮ ਨਾਲ ਗੋਲ ਮਸ਼ੀਨ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਖਿਤਾਬ ਹੈ।ਬਲਬੀਰ ਸਿੰਘ ਸੀਨੀਅਰ ਨੂੰ 1957 ਵਿੱਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ। 2012 ਦੀਆਂ ਲੰਡਨ ਓਲੰਪਿਕ ਖੇਡਾਂ ਮੌਕੇ ਉਨ੍ਹਾਂ ਨੂੰ ਓਲੰਪਿਕ ਆਈਕੌਨਿਕ ਐਵਾਰਡ ਨਾਲ ਸਨਮਾਨਿਆ ਗਿਆ।
ਇਹ ਵੀ ਪੜ੍ਹੋ : Tokyo Olympics : ਭਵਾਨੀ ਦੇਵੀ ਨੇ ਹਾਰਨ ਦੇ ਬਾਅਦ ਮੰਗੀ ਦੇਸ਼ ਤੋਂ ਮੁਆਫ਼ੀ, PM ਮੋਦੀ ਦੀ ਗੱਲ ਨੇ ਜਿੱਤਿਆ ਦਿਲ
ਦੇਸ਼ ਦੀ ਵੰਡ ਸਮੇਂ ਬਲਬੀਰ ਸਿੰਘ ਸੀਨੀਅਰ ਤਦ ਪੰਜਾਬ ਪੁਲਿਸ `ਚ ਤਾਇਨਾਤ ਸਨ ਤੇ ਉਦੋਂ ਉਨ੍ਹਾਂ ਦੀ ਡਿਊਟੀ ਲੁਧਿਆਣਾ ਦੇ ਸਦਰ ਥਾਣਾ `ਚ ਲੱਗੀ ਹੋਈ ਸੀ। ਦੇਸ਼ ਦੀ ਵੰਡ ਸਮੇਂ ਜਦੋਂ ਅੱਗਾਂ ਲੱਗ ਰਹੀਆਂ ਸਨ, ਕਤਲੋਗ਼ਾਰਤ ਹੋ ਰਹੀ ਸੀ, ਅਗ਼ਵਾ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ ਤੇ ਲੁੱਟਾਂ-ਖੋਹਾਂ ਹੋ ਰਹੀਆਂ ਸਨ, ਤਦ ਬਲਬੀਰ ਸਿੰਘ ਲੋਕਾਂ ਨੂੰ ਬਚਾਉਣ ਲਈ ਇੱਧਰ-ਉੱਧਰ ਘੁੰਮਦੇ ਰਹਿੰਦੇ ਸਨ। ਉਸ ਕਤਲੇਆਮ ਕਾਰਨ ਉਹ ਕਈ ਮਹੀਨੇ ਹਾਕੀ ਨਹੀਂ ਖੇਡ ਸਕੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਾਪਾਨੀ ਸਟਾਰ ਓਸਾਕਾ ਓਲੰਪਿਕ ਟੈਨਿਸ ਮੁਕਾਬਲਿਆਂ 'ਚੋਂ ਬਾਹਰ
NEXT STORY