ਨਵੀਂ ਦਿੱਲੀ—ਭਾਰਤ ਅਤੇ ਇੰਗਲੈਂਡ ਵਿਚਕਾਰ 1 ਅਗਸਤ ਤੋਂ 5 ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਟੀ-20 ਸੀਰੀਜ਼ 'ਚ ਜਿੱਤ ਹਾਸਲ ਕਰ ਚੁੱਕਿਆ ਹੈ, ਜਦਕਿ ਵਨ ਡੇ ਸੀਰੀਜ਼ 'ਚ ਉਸਨੂੰ ਹਾਰ ਮਿਲੀ ਸੀ। ਵਨ ਡੇ ਖਤਮ ਹੋਣ ਤੋਂ ਬਾਅਦ ਭਾਰਤ ਨੇ ਐਸੈਕਸ ਨਾਲ ਇਕ ਤਿੰਨ ਦਿਨਾਂ ਟੈਸਟ ਮੈਚ ਖੇਡਿਆ ਸੀ, ਜੋ ਡ੍ਰਾਅ ਰਿਹਾ ਸੀ। ਫਿਲਹਾਲ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਨੈੱਟ ਅਭਿਆਸ ਅਤੇ ਸੋਸ਼ਲ ਮੀਡੀਆ 'ਤੇ ਆਪਣਾ ਸਮਾਂ ਬਿਤਾ ਰਹੀ ਹੈ। ਖਿਡਾਰੀ ਅਭਿਆਸ ਦੇ ਸਮਾਂ ਮਿਲਣ 'ਤੇ ਮਸਤੀ ਕਰ ਰਹੇ ਹਨ ਅਤੇ ਆਪਣੀ ਇਸ ਮਸਤੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰ ਰਹੇ ਹਨ। ਇਸੇ ਦੌਰਾਨ ਹਾਰਦਿਕ ਪੰਡਯਾ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਾਰਦਿਕ ਪੰਡਯਾ ਨੇ ਆਪਣੇ ਨੰਬਰ 1 ਪਿਆਰ ਦੇ ਬਾਰੇ 'ਚ ਵੀ ਦੱਸਿਆ ਹੈ।ਹਾਰਦਿਕ ਨੇ ਹਾਲ ਹੀ 'ਚ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ, ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਾਰਦਿਕ ਪੰਡਯਾ ਨੇ ਆਪਣੇ ਨੰਬਰ 1 ਪਿਆਰ ਦੇ ਰਾਜ ਤੋਂ ਪਰਦਾ ਚੁੱਕਿਆ ਹੈ। ਇਸ ਤਸਵੀਰ 'ਚ ਹਾਰਦਿਕ ਪੰਡਯਾ ਦੇ ਨਾਲ ਦਿਨੇਸ਼ ਕਾਰਤਿਕ ਹਨ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਦਿਨੇਸ਼ ਕਾਰਤਿਕ ਨੂੰ ਆਪਣਾ ਨੰਬਰ 1 ਪਿਆਰ ਦੱਸਿਆ ਹੈ।
https://twitter.com/hardikpandya7/status/1023921218427256832
ਇਸ ਤਸਵੀਰ ਤੋਂ ਪਤਾ ਚਲ ਰਿਹਾ ਹੈ ਕਿ ਇੰਗਲੈਂਡ 'ਚ ਹਾਰਦਿਕ ਪੰਡਯਾ ਅਤੇ ਦਿਨੇਸ਼ ਕਾਰਤਿਕ ਵਿਚਕਾਰ ਚੰਗੀ ਦੋਸਤੀ ਹੈ। ਦੱਸ ਦਈਏ ਕਿ ਟੀ-20 ਅਤੇ ਵਨ ਡੇ ਸੀਰੀਜ਼ 'ਚ ਮਹਿੰਦਰ ਸਿੰਘ ਧੋਨੀ ਦੇ ਹੋਣ ਦੀ ਵਜ੍ਹਾ ਨਾਲ ਮੌਕਾ ਨਹੀਂ ਮਿਲ ਸਕਿਆ ਸੀ। ਆਖਰੀ ਵਨ ਡੇ 'ਚ ਕੇ.ਐੱਲ. ਰਾਹੁਲ ਨੂੰ ਡ੍ਰਾਪ ਕਰਕੇ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ, ਪਰ ਭਾਰਤ ਨੂੰ ਇੰਗਲੈਂਡ ਨੇ 8 ਵਿਕਟਾਂ ਨਾਲ ਹਰਾ ਦਿੱਤਾ ਸੀ। ਹੁਣ ਰਿਧੀਮਨ ਸਾਹਾ ਦੇ ਜ਼ਖਮੀ ਹੋਣ ਦੀ ਵਜ੍ਹਾ ਨਾਲ ਟੈਸਟ ਸੀਰੀਜ਼ 'ਚ ਦਿਨੇਸ਼ ਕਾਰਤਿਕ ਨੂੰ ਬਤੌਰ ਵਿਕਟਕੀਪਰ-ਬੱਲੇਬਾਜ਼ ਸ਼ਾਮਲ ਕੀਤਾ ਗਿਆ ਹੈ। ਦਿਨੇਸ਼ ਕਾਰਤਿਕ ਦੇ ਨਾਲ-ਨਾਲ ਰਿਸ਼ਭ ਪੰਤ ਨੂੰ ਵੀ ਟੈਸਟ ਟੀਮ 'ਚ ਜਗ੍ਹਾ ਦਿੱਤੀ ਗਈ ਹੈ।
ਸਰੀਰਕ ਸ਼ੋਸ਼ਣ ਦੇ ਦੋਸ਼ 'ਤੇ ਹਿਮਾ ਦਾਸ ਦੇ ਕੋਚ ਨੇ ਕਿਹਾ-ਦੋਸ਼ ਝੂਠੇ ਨਿਕਲੇ ਤਾਂ ਖਿਡਾਰਨ ਨੂੰ ਮਿਲੇ ਸਜ਼ਾ
NEXT STORY