ਕੋਲਕਾਤਾ—ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਤੋਂ ਆਈ.ਸੀ.ਸੀ. ਦੀ ਪੰਜ ਦਿਨਾਂ ਬੈਠਕ ਦੌਰਾਨ ਪੁੱਛਿਆ ਗਿਆ ਕਿ ਕੀ ਉਨ੍ਹਾਂ ਨਾਲ ਕਦੀ ਕਿਸੇ ਸੱਟੇਬਾਜ਼ ਨੇ ਮੈਚ ਫਿਕਸ ਕਰਨ ਲਈ ਸੰਪਰਕ ਕੀਤਾ ਸੀ। ਮਿਤਾਲੀ ਆਈ.ਸੀ.ਸੀ. ਬੈਠਕ ਲਈ ਖਾਸ ਸੱਦੇ ਦੇ ਰੂਪ 'ਚ ਇੱਥੇ ਆਈ ਸੀ। ਬੈਠਕ 'ਚ ਮਹਿਲਾ ਕ੍ਰਿਕਟ 'ਤੇ ਵੀ ਚਰਚਾ ਹੋਈ। ਆਈ.ਸੀ.ਸੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਕੁਝ ਸਮੇਂ ਲਈ ਬੈਠਕ 'ਚ ਆਈ ਸੀ। ਉਸ ਤੋਂ ਪੁੱਛਿਆ ਗਿਆ ਕਿ ਕੀ ਕਦੀ ਉਨ੍ਹਾਂ ਤੋਂ ਮੈਚ ਫਿਕਸਿੰਗ ਲਈ ਸੰਪਰਕ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਹੁਣ ਤਕ ਨਹੀਂ। ਹੁਣ ਜਦਕਿ ਅੰਡਰ-19 ਅਤੇ ਮਹਿਲਾ ਮੈਚਾਂ ਦਾ ਵੱਧ ਤੋਂ ਵੱਧ ਪ੍ਰਸਾਰਨ ਕੀਤਾ ਜਾ ਰਿਹਾ ਹੈ ਤਦ ਆਈ.ਸੀ.ਸੀ. ਏਹਤਿਆਤੀ ਕਦਮ ਚੁੱਕ ਰਹੀ ਹੈ। ਮਿਤਾਲੀ ਨੇ ਇਸ ਮੌਕੇ 'ਤੇ ਮਹਿਲਾ ਕ੍ਰਿਕਟ 'ਚ ਆਏ ਆਮੂਲਚੂਨ ਬਦਲਾਅ ਦੀ ਤਸਵੀਰ ਵੀ ਪੇਸ਼ ਕੀਤੀ ਅਤੇ ਕਿਹਾ ਕਿ ਜਦੋਂ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਦ ਕੋਈ ਉਨ੍ਹਾਂ ਨੂੰ ਨਹੀਂ ਜਾਣਦਾ ਸੀ ਪਰ ਅੱਜ ਹਰ ਕੋਈ ਉਨ੍ਹਾਂ ਨੂੰ ਜਾਣਦਾ ਹੈ। ਉਨ੍ਹਾਂ ਨੇ ਉਮੀਦ ਜਿਤਾਈ ਕਿ ਇਹ ਮਹਿਲਾ ਕ੍ਰਿਕਟ ਦਾ ਟਰਨਿੰਗ ਪੁਆਇੰਟ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਕੱਪ 'ਚ ਜੋ ਕੁਝ ਹੋਇਆ ਅਤੇ ਲੋਕ ਹੁਣ ਜਿਸ ਤਰ੍ਹਾਂ ਨਾਲ ਮਹਿਲਾ ਕ੍ਰਿਕਟ ਟੀਮ ਨੂੰ ਮਹੱਤਵ ਦੇ ਰਹੇ ਹਨ, ਇਹ ਮਹਿਲਾ ਕ੍ਰਿਕਟ ਲਈ ਚੰਗੇ ਸਮੇਂ ਦੀ ਸ਼ੁਰੂਆਤ ਹੈ।
ਬਾਰਸੀਲੋਨਾ ਨੇ 30ਵੀਂ ਵਾਰ ਜਿੱਤਿਆ ਕੋਪਾ ਡੇਲ ਰੇ ਖਿਤਾਬ
NEXT STORY