ਐਂਟਵਰਪ— ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੰਡਰ-23 ਪੰਜ ਦੇਸ਼ਾਂ ਦੇ ਟੂਰਨਾਮੈਂਟ ਦੇ ਸਖਤ ਮੁਕਾਬਲੇ 'ਚ ਨੀਦਰਲੈਂਡ ਤੋਂ 0-2 ਤੋਂ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ 2-2 ਨਾਲ ਡਰਾਅ ਖੇਡਿਆ। ਨੀਦਰਲੈਂਡ ਲਈ ਮਾਰਲੋਨ ਨੇ ਪਹਿਲੇ ਹੀ ਮਿੰਟ 'ਚ ਪਹਿਲਾ ਗੋਲ ਦਾਗ ਦਿੱਤਾ ਜਿਸ ਨਾਲ ਭਾਰਤੀ ਟੀਮ ਦਬਾਅ 'ਚ ਆ ਗਈ।
ਜਿਪ ਜੈਨਸੇਨ ਨੇ 11ਵੇਂ ਮਿੰਟ 'ਚ ਗੋਲ ਕਰਕੇ ਪਹਿਲੇ ਕੁਆਰਟਰ ਦੇ ਅੰਤ ਤੱਕ ਸਕੋਰ 2-0 ਕਰ ਦਿੱਤਾ। ਭਾਰਤ ਨੇ ਦੂਜੇ ਕੁਆਰਟਰ 'ਚ ਮੈਚ 'ਚ ਵਾਪਸੀ ਕੀਤੀ। ਟੀਮ ਦਾ ਡਿਫੈਂਸ ਮਜ਼ਬੂਤ ਬਣਿਆ ਰਿਹਾ ਅਤੇ ਭਾਰਤੀ ਸਟ੍ਰਾਈਕਰਾਂ ਨੇ ਗੋਲ ਦੇ ਮੌਕੇ ਬਣਾਏ। ਟੀਮ ਨੇ 27ਵੇਂ ਮਿੰਟ 'ਚ ਮਨਦੀਪ ਮੋਰ ਦੀ ਬਦੌਲਤ ਆਪਣਾ ਗੋਲ ਕੀਤਾ ਅਤੇ ਇਸ ਫਰਕ ਨੂੰ 1-2 ਕਰ ਦਿੱਤਾ। ਮਨਦੀਪ ਮੋਰੇ ਨੇ 48ਵੇਂ ਮਿੰਟ 'ਚ ਇਕ ਹੋਰ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਉਣ 'ਚ ਮਦਦ ਕੀਤੀ।
ਸਚਿਨ ਦਾ ਇਲਾਜ ਕਰਨ ਵਾਲੇ ਡਾਕਟਰ ਹੀ ਕਰਨਗੇ ਸਾਹਾ ਦੇ ਮੋਢੇ ਦੀ ਸਰਜਰੀ
NEXT STORY