ਨਵੀਂ ਦਿੱਲੀ— ਇਕ ਪਾਸੇ ਜਿੱਥੇ ਆਸਟਰੇਲੀਆ ਖਿਲਾਫ ਖੇਡਦੇ ਹੋਏ ਇੰਗਲੈਂਡ ਨੇ ਵਨ ਡੇ ਦਾ ਸਭ ਤੋਂ ਵੱਡਾ ਸਕੋਰ 481 ਬਣਾਇਆ ਤਾਂ ਦੂਜੇ ਪਾਸੇ ਭਾਰਤ 'ਏ' ਟੀਮ ਨੇ ਲੀਸੇਸਟਰਸ਼ਰ ਖਿਲਾਫ ਖੇਡਦੇ ਹੋਏ ਦੂਜੇ ਅਭਿਆਸ ਮੈਚ ਦੇ ਦੌਰਾਨ 4 ਵਿਕਟਾਂ 458 ਦੌੜਾਂ ਬਣਾਈਆਂ। ਭਾਰਤ 'ਏ' ਦਾ ਇਹ ਸਕੋਰ ਫਿਲਹਾਲ ਲਿਸਟ 'ਏ' ਮੈਚਾਂ 'ਚ ਦੂਸਰਾ ਵੱਡਾ ਸਕੋਰ ਹੈ। ਇਸ ਤੋਂ ਪਹਿਲਾ ਸਰਰੇ ਨੇ ਗਲੂਸੇਸਟਕਸ਼ਰ ਖਿਲਾਫ ਵਨ ਡੇ ਚੈਂਪੀਅਨਸ਼ਿਪ 'ਚ 496 ਦੌੜਾਂ ਬਣਾਈਆਂ ਸਨ। ਭਾਰਤ 'ਏ' ਵਲੋਂ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਤੇ ਮਯੰਕ ਅਗਰਵਾਲ ਨੇ ਸ਼ਾਨਦਾਰ ਸੈਂਕੜਾ ਲਗਾਇਆ। ਭਾਰਤ 'ਏ' ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਪਾਰੀ 'ਚ ਸਲਾਮੀ ਬੱਲੇਬਾਜ਼ਾਂ ਦੀ ਜੋੜੀ ਪ੍ਰਿਥਵੀ ਸ਼ਾਅ ਨੇ 90 ਗੇਂਦਾਂ 'ਚ 132 ਦੌੜਾਂ ਤੇ ਮਯੰਕ ਅਗਰਵਾਲ ਨੇ 106 ਗੇਂਦਾਂ 'ਚ 151 ਦੌੜਾਂ ਬਣਾਈਆਂ। ਤੀਜੇ ਨੰਬਰ 'ਤੇ ਸ਼ੁਭਮਾਨ ਗਿੱਲ ਨੇ 54 ਗੇਂਦਾਂ 'ਚ 86 ਦੌੜਾਂ ਦੀ ਪਾਰੀ ਖੇਡੀ। ਪ੍ਰਿਥਵੀ ਸ਼ਾਅ ਤੇ ਮਯੰਕ ਨੇ ਪਹਿਲੇ ਵਿਕਟ ਲਈ 221 ਦੌੜਾਂ ਦੀ ਸਾਂਝੇਦਾਰੀ ਕੀਤੀ।
'ਏ' ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ
496/4 - ਸਰੇ ਬਨਾਮ ਗਲੂਸੇਸਟਸ਼ਾਇਰ, 2007
481/6 - ਇੰਗਲੈਂਡ ਬਨਾਮ ਆਸਟਰੇਲੀਆ 2018
458/4 - ਭਾਰਤ ਬਨਾਮ ਗਲੂਸੇਸਟਸ਼ਾਇਰ, 2018
445/8 - ਨਾਟਿੰਘਮਸ਼ਾਇਰ ਬਨਾਮ ਨਾਰਥਮਪਟਨਸ਼ਾਇਰ, 2016
444/3 - ਇੰਗਲੈਂਡ ਬਨਾਮ ਪਾਕਿਸਤਾਨ 2016
ਫੀਫਾ ਵਿਸ਼ਵ ਕੱਪ 2018 : ਰਸ਼ੀਆ ਨੇ ਮਿਸਰ ਨੂੰ 3-1 ਨਾਲ ਹਰਾਇਆ
NEXT STORY