ਨਵੀਂ ਦਿੱਲੀ : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਮੇਜ਼ਬਾਨ ਟੀਮ ਨੂੰ 8-1 ਨਾਲ ਹਰਾ ਕੇ ਦੱਖਣੀ ਅਫਰੀਕਾ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ ਸ਼ੁੱਕਰਵਾਰ ਨੂੰ ਮੈਚ ਦੇ ਪਹਿਲੇ ਹੀ ਮਿੰਟ ਤੋਂ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਪੂਰੇ ਮੁਕਾਬਲੇ ਦੌਰਾਨ ਟੀਮ ਦਾ ਦਬਦਬਾ ਰਿਹਾ।
ਭਾਰਤੀ ਟੀਮ ਲਈ ਦੀਪਿਕਾ ਸੀਨੀਅਰ ਨੇ ਟੀਮ ਵੱਲੋਂ ਦੋ ਗੋਲ ਕੀਤੇ ਗਏ ਜਦਕਿ ਉਪ ਕਪਤਾਨ ਰੁਜਾਤਾ ਦਾਦਾਸੋ ਪਿਸਲ, ਰਿਤਿਕਾ ਸਿੰਘ, ਸੁਨਲੀਤਾ ਟੋਪੋ, ਦੀਪਿਕਾ ਸੋਰੇਂਗ ਅਤੇ ਅੰਨੂ ਨੇ ਇੱਕ-ਇੱਕ ਗੋਲ ਕੀਤਾ। ਦੱਖਣੀ ਅਫ਼ਰੀਕਾ ਲਈ ਮਿਕੇਲਾ ਲੇ ਰੌਕਸ ਨੇ ਤਸੱਲੀ ਵਾਲਾ ਗੋਲ ਕੀਤਾ।
ਭਾਰਤੀ ਜੂਨੀਅਰ ਮਹਿਲਾ ਟੀਮ ਸ਼ਨੀਵਾਰ ਅਤੇ ਸੋਮਵਾਰ ਨੂੰ ਦੱਖਣੀ ਅਫਰੀਕਾ ਦੀ ਅੰਡਰ-21 ਟੀਮ ਖਿਲਾਫ ਦੋ ਹੋਰ ਮੈਚ ਖੇਡੇਗੀ, ਇਸ ਤੋਂ ਬਾਅਦ 24 ਅਤੇ 25 ਫਰਵਰੀ ਨੂੰ ਦੱਖਣੀ ਅਫਰੀਕਾ 'ਏ' ਖਿਲਾਫ ਦੋ ਮੈਚ ਖੇਡੇ ਜਾਣਗੇ।
ਚੋਟੀ ਦਾ ਦਰਜਾ ਪ੍ਰਾਪਤ ਅਲਕਾਰਾਜ਼, ਨੌਰੀ ਅਰਜਨਟੀਨਾ ਓਪਨ ਦੇ ਸੈਮੀਫਾਈਨਲ ਵਿੱਚ ਪੁੱਜੇ
NEXT STORY