ਨਵੀਂ ਦਿੱਲੀ– ਭਾਰਤ ਅਤੇ ਆਸਟਰੇਲੀਆ ਵਿਚਾਲੇ ਵਨ ਡੇ ਇਤਿਹਾਸ ਦੇ 40 ਸਾਲ ਦੋਵਾਂ ਦੇਸ਼ਾਂ ਵਿਚਾਲੇ 27 ਨਵੰਬਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਸੀਰੀਜ਼ ਨਾਲ ਪੂਰੇ ਹੋਣ ਜਾ ਰਹੇ ਹਨ। ਭਾਰਤ ਅਤੇ ਆਸਟਰੇਲੀਆ ਵਿਚਾਲੇ ਮੌਜੂਦਾ ਵਨ ਡੇ ਸੀਰੀਜ਼ ਦੇ ਮੈਚ 27 ਨਵੰਬਰ ਨੂੰ ਸਿਡਨੀ 'ਚ, 29 ਨਵੰਬਰ ਨੂੰ ਸਿਡਨੀ 'ਚ ਅਤੇ 2 ਦਸੰਬਰ ਨੂੰ ਕੈਨਬਰਾ 'ਚ ਖੇਡੇ ਜਾਣਗੇ। ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਵਨ ਡੇ 6 ਦਸੰਬਰ 1980 ਨੂੰ ਮੈਲਬੋਰਨ 'ਚ ਖੇਡਿਆ ਗਿਆ ਸੀ, ਜੋ ਕਿ ਹੈਰਾਨੀਜਨਕ ਢੰਗ ਨਾਲ ਭਾਰਤ ਨੇ 66 ਦੌੜਾਂ ਨਾਲ ਜਿੱਤਿਆ ਸੀ। ਹਾਲਾਂਕਿ ਉਸ ਸਮੇਂ ਭਾਰਤ ਨੂੰ ਇਕ ਕਮਜ਼ੋਰ ਟੀਮ ਮੰਨਿਆ ਜਾਂਦਾ ਸੀ।
ਇਹ ਮੁਕਾਬਲੇ ਬੇਂਸਨ ਐਂਡ ਹੈਜਿਸ ਵਨ ਡੇ ਸੀਰੀਜ਼ ਦਾ ਸੀ ਅਤੇ ਇਸ ਮੁਕਾਬਲੇ 'ਚ ਭਾਰਤ ਦਾ ਕਪਤਾਨ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਸੀ। ਭਾਰਤ ਨੇ ਸੰਦੀਪ ਪਾਟਿਲ ਦੀਆਂ 64 ਦੌੜਾਂ ਨਾਲ 49 ਓਵਰਾਂ 'ਚ 9 ਵਿਕਟਾਂ 'ਤੇ 208 ਦੌੜਾਂ ਬਣਾਈਆਂ ਸਨ ਜਦਕਿ ਆਸਟਰੇਲੀਆ ਦੀ ਟੀਮ 42.1 ਓਵਰਾਂ 'ਚ ਿਸਰਫ 142 ਦੌੜਾਂ ਹੀ ਬਣਾ ਸਕੀ। ਦਲੀਪ ਦੋਸ਼ੀ ਨੇ 3 ਵਿਕਟਾਂ ਹਾਸਲ ਕੀਤੀਆਂ ਸਨ।
ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ 140 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ 'ਚੋਂ ਭਾਰਤ ਨੇ 52 ਮੈਚ ਜਿੱਤੇ ਹਨ, 78 ਹਾਰੇ ਹਨ ਅਤੇ 10 ਮੈਚਾਂ 'ਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਵਨ ਡੇ ਇਤਿਹਾਸ 'ਚ ਸਭ ਤੋਂ ਵੱਧ ਮੈਚ ਖੇਡਣ ਦੇ ਮਾਮਲੇ 'ਚ ਭਾਰਤ ਸਭ ਤੋਂ ਅੱਗੇ ਹੈ। ਭਾਰਤ ਨੇ 987 ਮੈਚ ਖੇਡੇ ਹਨ, 513 ਜਿੱਤੇ ਹਨ, 424 ਹਾਰੇ ਹਨ, 9 ਮੈਚ ਟਾਈ ਰਹੇ ਹਨ ਅਤੇ 41 'ਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਇਸ ਕ੍ਰਮ 'ਚ ਆਸਟਰੇਲੀਆ ਦੂਜੇ ਨੰਬਰ 'ਤੇ ਹੈ। ਆਸਟਰੇਲੀਆ ਨੇ 952 ਮੈਚ ਖੇਡੇ ਹਨ, 577 ਜਿੱਤੇ ਹਨ, 32 ਹਾਰੇ ਹਨ, 9 ਮੈਚ ਟਾਈ ਰਹੇ ਹਨ ਅਤੇ 34 'ਚ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਫੁੱਟਬਾਲ ਦੇ ਦਿੱਗਜ ਖਿਡਾਰੀ ਡਿਏਗੋ ਮਾਰਾਡੋਨਾ ਦਾ ਦਿਹਾਂਤ
NEXT STORY