ਸਪੋਰਟਸ ਡੈਸਕ : ਟੀਮ ਇੰਡੀਆ ਨੇ ਕੋਲਕਾਤਾ ਦੇ ਈਡਨ ਗਾਰਡਨਸ ਸਟੇਡੀਅਮ 'ਚ ਖੇਡੇ ਗਏ ਆਪਣੇ ਪਹਿਲੇ ਡੇਅ-ਨਾਈਟ ਟੈਸਟ ਮੈਚ 'ਚ ਬੰਗਲਾਦੇਸ਼ ਨੂੰ ਇਕ ਪਾਰੀ ਅਤੇ 46 ਦੌੜਾਂ ਨਾਲ ਹਰਾ ਦਿੱਤਾ। ਇਹ ਭਾਰਤ ਦੀ ਪਾਰੀ ਦੇ ਫਰਕ ਨਾਲ ਲਗਾਤਾਰ ਚੌਥੀ ਜਿੱਤ ਹੈ। ਇਸ ਦੇ ਨਾਲ ਭਾਰਤ ਨੇ ਦੋ ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸੀਰੀਜ਼ ਜਿੱਤਣ ਤੋਂ ਬਾਅਦ ਕਿਹਾ ਟੀਮ ਇੰਡੀਆ ਦੇ ਕਪਤਾਨ ਨੇ ਭਾਰਤੀ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਕ੍ਰੈਡਿਟ ਸੌਰਵ ਗਾਂਗੁਲੀ ਨੂੰ ਦਿੰਦੇ ਹੋਏ ਕੋਹਲੀ ਨੇ ਕਿਹਾ ਕਿ ਦਾਦਾ ਦੀ ਟੀਮ ਨੇ ਇਹ ਸਭ ਸ਼ੁਰੂ ਕੀਤਾ ਸੀ ਅਤੇ ਅਸੀਂ ਇਸ ਨੂੰ ਅੱਗੇ ਵਧਾ ਰਹੇ ਹਾਂ। ਅਸੀਂ ਪਿਛਲੇ 3-4 ਸਾਲਾਂ 'ਚ ਜਿਨ੍ਹਾਂ ਵੀ ਹਾਰਡਵਰਕ ਕੀਤਾ ਹਾਂ, ਅੱਜ ਅਸੀਂ ਉਸ ਦਾ ਰਿਵਾਰਡ ਲੈ ਰਹੇ ਹਾਂ।
ਬੰਗਲਾਦੇਸ਼ ਨੂੰ ਕਲੀਨ ਸਵੀਪ ਕਰਨ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ, ਅਸੀਂ ਪਿਛਲੇ 3-4 ਸਾਲਾਂ 'ਚ ਜਿਨੀਂ ਵੀ ਸਖਤ ਮਿਹਨਤ ਕੀਤੀ ਸੀ, ਉਨ੍ਹਾਂ ਦੇ ਲਈ ਅਸੀਂ ਹੁਣ ਰਿਵਾਰਡ ਲੈ ਰਹੇ ਹਨ। ਮੈਂ ਸੋਚ ਰਿਹਾ ਸੀ ਕਿ ਜੇਕਰ ਉਹ ਮੈਨੂੰ ਮੈਨ ਆਫ ਦਿ ਮੈਚ ਐਲਾਨ ਕਰਦੇ ਹਨ, ਤਾਂ ਮੈਂ ਇਸ ਨੂੰ ਗੇਂਦਬਾਜ਼ਾਂ ਨੂੰ ਸੌਪ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਸਿਰਫ ਤੁਹਾਡੀ ਉਂਮੀਦ ਹੀ ਤੁਹਾਨੂੰ ਜਿੱਤ ਦਿਵਾ ਸਕਦੀ ਹੈ। ਜਿਸ ਤਰ੍ਹਾਂ ਨਾਲ ਇਹ ਲੋਕ ਅਜੇ ਗੇਂਦਬਾਜ਼ੀ ਕਰ ਰਹੇ ਹਨ, ਉਸ ਤੋਂ ਕਿਤੇ ਵੀ ਵਿਕਟ ਕੱਢ ਸਕਦੇ ਹਨ। ਇੱਥੋਂ ਤੱਕ ਕਿ ਸਪਿਨਰ ਵੀ।
ਕਪਤਾਨ ਕੋਹਲੀ ਨੇ ਕੀਤੀ ਗੇਂਦਬਾਜ਼ਾਂ ਦੀ ਰੱਜ ਕੇ ਤਰੀਫ
ਭਾਰਤੀ ਗੇਂਦਬਾਜਾਂ ਦੇ ਲਾਜਵਾਬ ਪ੍ਰਦਰਸ਼ਨ ਦੇ ਸਵਾਲ 'ਤੇ ਕੋਹਲੀ ਨੇ ਕਿਹਾ, ਇਹ ਲੋਕ ਬਹੁਤ ਵਿਕਟਾਂ ਦੇ ਭੁੱਖੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਸਹੀ ਤਰ੍ਹਾਂ ਦੇ ਸਥਾਨ 'ਤੇ ਹਾਂ ਅਤੇ ਹਰ ਕੋਈ ਇਸ ਟੀਮ 'ਚ ਖੇਡਣ ਦਾ ਆਨੰਦ ਲੈ ਰਿਹਾ ਹੈ। ਸੋਚ ਇਹ ਹੈ ਕੀ ਮੈਦਾਨ ਦੇ ਵਿਚਾਲੇ ਆਪਣੇ ਆਪ ਨੂੰ ਸਾਬਤ ਕਰਨਾ ਹੈ, ਅਤੇ ਜੋ ਸਾਹਮਣੇ ਤੋਂ ਮਿਲਦਾ ਹੈ ਉਸ ਨੂੰ ਵਾਪਸ ਦੇਣਾ ਵੀ ਅਸੀਂ ਸਿਖ ਲਿਆ ਹੈ।
ਸਾਇਨਾ ਨੇ PBL.ਦੇ ਪੰਜਵੇਂ ਸੈਸ਼ਨ ਤੋਂ ਹਟਣ ਦਾ ਲਿਆ ਫੈਸਲਾ
NEXT STORY