ਨਵੀਂ ਦਿੱਲੀ : ਪੰਜਾਬ ਦੀ ਰਾਜਨੀਤੀ ਵਿਚ ਇਸ ਸਮੇਂ ਹਲਚਲ ਮਚੀ ਹੋਈ ਹੈ। ਇਕ ਦੇ ਬਾਅਦ ਇਕ ਆਗੂ ਅਸਤੀਫੇ ਦੇ ਰਹੇ ਹਨ। ਉਥੇ ਹੀ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਮਗਰੋਂ ਉਹ ਚਰਚਾ ਦਾ ਵਿਸ਼ਾ ਬਣ ਗਏ। ਉਥੇ ਹੀ ਉਨ੍ਹਾਂ ਦੇ ਨਾਮ ਨੂੰ ਲੈ ਕੇ ਉਲਝਣ ਵਿਚ ਪਏ ਕੁੱਝ ਯੂਜ਼ਰਸ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਨ ਦੀ ਬਜਾਏ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਨੂੰ ਟੈਗ ਕਰ ਰਹੇ ਹਨ, ਜਿਸ ਮਗਰੋਂ ਉਨ੍ਹਾਂ ਨੇ ਯੂਜ਼ਰਸ ਨੂੰ ਟਵਿਟਰ ’ਤੇ ਖ਼ਾਸ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਇੱਕੋ ਹੱਲੇ ਲੱਖਾਂ ਪ੍ਰਵਾਸੀ ਹੋਣਗੇ ਪੱਕੇ
ਦਰਅਸਲ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਦਾ ਨਾਮ ਵੀ ਅਮਰਿੰਦਰ ਸਿੰਘ ਹੈ। ਅਜਿਹੇ ਵਿਚ ਲੋਕ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਜੁੜੀ ਕੋਈ ਵੀ ਚਰਚਾ ਕਰ ਰਹੇ ਹਨ ਤਾਂ ਗੋਲਕੀਪਰ ਅਮਰਿੰਦਰ ਸਿੰਘ ਨੂੰ ਟੈਗ ਕਰ ਰਹੇ ਹਨ। ਇਸ ਤੋਂ ਪਰੇਸ਼ਾਨ ਹੋ ਕੇ ਗੋਲਕੀਪਰ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਲਿਖਿਆ, ‘ਪ੍ਰਿਯ, ਨਿਊਜ਼ ਮੀਡੀਆ-ਜਰਨਲਿਸਟ, ਮੈਂ ਅਮਰਿੰਦਰ ਸਿੰਘ ਹਾਂ, ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਨਾ ਕਿ ਪੰਜਾਬ ਦਾ ਸਾਬਕਾ ਮੁੱਖ ਮੰਤਰੀ, ਪਲੀਜ਼ ਮੈਨੂੰ ਟੈਗ ਕਰਨਾ ਬੰਦ ਕਰੋ।’
ਇਹ ਵੀ ਪੜ੍ਹੋ: ਪਾਕਿਸਤਾਨ 'ਚ ਬੇਰੁਜ਼ਗਾਰੀ ਦੀ ਮਾਰ, ਚਪੜਾਸੀ ਦੇ 1 ਅਹੁਦੇ ਲਈ 15 ਲੱਖ ਲੋਕਾਂ ਨੇ ਦਿੱਤੀ ਅਰਜ਼ੀ
ਉਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੁੱਟਬਾਲਰ ਅਮਰਿੰਦਰ ਸਿੰਘ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, ‘ਮੈਨੂੰ ਤੁਹਾਡੇ ਨਾਲ ਹਮਦਰਦੀ ਹੈ, ਮੇਰੇ ਨੌਜਵਾਨ ਦੋਸਤ। ਤੁਹਾਡੀਆਂ ਅੱਗੇ ਦੀਆਂ ਖੇਡਾਂ ਲਈ ਸ਼ੁੱਭਕਾਮਨਾਵਾਂ।’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੋਨਾਲਡੋ ਦੇ ਗੋਲ ਨਾਲ ਮੈਨਚੇਸਟਰ ਯੂਨਾਈਟਡ ਜਿੱਤਿਆ
NEXT STORY