ਮੁੰਬਈ : ਤਜਰਬੇਕਾਰ ਐਲੀਸ ਪੇਰੀ ਦੀਆਂ 42 ਗੇਂਦਾਂ 'ਤੇ ਅਜੇਤੂ 72 ਦੌੜਾਂ ਅਤੇ ਐਸ਼ਲੇ ਗਾਰਡਨਰ ਦੇ ਆਲ ਰਾਊਂਡਰ ਪ੍ਰਦਰਸ਼ਨ (42 ਦੌੜਾਂ ਅਤੇ ਦੋ ਵਿਕਟਾਂ) ਦੀ ਮਦਦ ਨਾਲ ਆਸਟ੍ਰੇਲੀਆ ਨੇ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਚੌਥੇ ਮੈਚ 'ਚ ਭਾਰਤੀ ਮਹਿਲਾ ਟੀਮ ਨੂੰ ਸੱਤ ਦੌੜਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਆਸਟ੍ਰੇਲੀਆ ਨੇ ਸੀਰੀਜ਼ 'ਚ 3-1 ਦੀ ਬੜ੍ਹਤ ਬਣਾ ਲਈ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ ਤਿੰਨ ਵਿਕਟਾਂ ’ਤੇ 188 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੂੰ ਪੰਜ ਵਿਕਟਾਂ ’ਤੇ 181 ਦੌੜਾਂ ’ਤੇ ਰੋਕ ਦਿੱਤਾ। ਆਪਣੀ ਪਾਰੀ ਵਿੱਚ ਸੱਤ ਚੌਕੇ ਤੇ ਚਾਰ ਛੱਕੇ ਲਾਉਣ ਤੋਂ ਇਲਾਵਾ ਪੇਰੀ ਨੇ ਗਾਰਡਨਰ ਨਾਲ ਤੀਜੇ ਵਿਕਟ ਲਈ 60 ਗੇਂਦਾਂ ਵਿੱਚ 94 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ : 1st Test : ਭਾਰਤ ਦੀ ਬੰਗਲਾਦੇਸ਼ 'ਤੇ ਵੱਡੀ ਜਿੱਤ, ਸੀਰੀਜ਼ 'ਚ ਬਣਾਈ ਬੜ੍ਹਤ
ਗਾਰਡਨਰ ਨੇ 27 ਗੇਂਦਾਂ 'ਚ ਤਿੰਨ ਚੌਕਿਆਂ ਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਆਖਰੀ ਓਵਰ 'ਚ ਗ੍ਰੇਸ ਹੈਰਿਸ ਨੇ ਸਿਰਫ 12 ਗੇਂਦਾਂ 'ਤੇ 27 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਇਸ ਮੈਚ 'ਚ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੇ 19 ਚੌਕੇ ਅਤੇ 8 ਛੱਕੇ ਲਗਾਏ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਲੋੜੀਂਦੀ ਸ਼ੁਰੂਆਤ ਨਹੀਂ ਮਿਲੀ
ਪਰ ਕਪਤਾਨ ਹਰਮਨਪ੍ਰੀਤ ਕੌਰ ਨੇ 30 ਗੇਂਦਾਂ ਵਿੱਚ 46 ਦੌੜਾਂ, ਦੇਵਿਕਾ ਵੈਦਿਆ ਨੇ 26 ਗੇਂਦਾਂ ਵਿੱਚ 32 ਦੌੜਾਂ ਅਤੇ ਰਿਚਾ ਘੋਸ਼ ਨੇ 19 ਗੇਂਦਾਂ ਵਿੱਚ ਅਜੇਤੂ 40 ਦੌੜਾਂ ਬਣਾ ਕੇ ਟੀਮ ਨੂੰ ਮੈਚ ਵਿੱਚ ਬਰਕਰਾਰ ਰੱਖਿਆ ਪਰ ਇਹ ਟੀਮ ਨੂੰ ਜਿੱਤਣ ਲਈ ਕਾਫੀ ਨਹੀਂ ਸੀ। ਇਸ ਉੱਚ ਸਕੋਰ ਵਾਲੇ ਮੈਚ ਵਿੱਚ ਪਲੇਅਰ ਆਫ਼ ਦ ਮੈਚ ਗਾਰਡਨਰ ਨੇ ਚਾਰ ਓਵਰਾਂ ਵਿੱਚ ਸਿਰਫ਼ 20 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
1st Test : ਭਾਰਤ ਦੀ ਬੰਗਲਾਦੇਸ਼ 'ਤੇ ਵੱਡੀ ਜਿੱਤ, ਸੀਰੀਜ਼ 'ਚ ਬਣਾਈ ਬੜ੍ਹਤ
NEXT STORY