ਮੁੰਬਈ- ਭਾਰਤ ਦੀ ਜੂਨੀਅਰ ਲੜਕੀਆਂ ਦੀ ਰਗਬੀ ਟੀਮ ਏਸ਼ੀਆ ਅੰਡਰ-18 ਸੈਵਨਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਉਜ਼ਬੇਕਿਸਤਾਨ ਰਵਾਨਾ ਹੋ ਗਈ ਜਿੱਥੇ ਤਾਸ਼ਕੰਦ 'ਚ 18 ਤੋਂ 10 ਸਤੰਬਰ ਨੂੰ ਇਹ ਪ੍ਰਤੀਯੋਗਿਤਾ ਖੇਡੀ ਜਾਣੀ ਹੈ। ਟੀਮ 'ਚ 14 ਖਿਡਾਰੀਆਂ ਤੋਂ ਇਲਾਵਾ ਕੋਚ, ਫਿਜ਼ੀਓ ਤੇ ਮੈਨੇਜਰ ਸਮੇਤ ਪੰਜ ਅਧਿਕਾਰੀ ਸ਼ਾਮਲ ਹਨ।
ਏਸ਼ੀਆ ਦੇ ਕੁਲ ਪੰਜ ਦੇਸ਼ ਟੂਰਨਾਮੈਂਟ 'ਚ ਖ਼ਿਤਾਬ ਲਈ ਚੁਣੌਤੀ ਪੇਸ਼ ਕਰਨਗੇ ਜਿਸ 'ਚ ਭਾਰਤ ਤੋਂ ਇਲਾਵਾ ਕਜ਼ਾਖ਼ਸਤਾਨ, ਕਿਰਗੀਸਤਾਨ, ਸੰਯੁਕਤ ਅਰਬ ਅਮੀਰਾਤ ਤੇ ਮੇਜ਼ਬਾਨ ਉਜ਼ਬੇਕਿਸਤਾਨ ਸ਼ਾਮਲ ਹਨ। ਪਿਛਲੀ ਸਬ ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ, ਰਾਸ਼ਟਰੀ ਸਕੂਲ ਖੇਡ ਰਗਬੀ ਚੈਂਪੀਅਨਸ਼ਿਪ ਤੇ ਫ਼ਿੱਟਨੈਸ ਤੇ ਕੌਸ਼ਲ ਪ੍ਰੀਖਣ ਦੇ ਨਤੀਜਿਆਂ ਦੇ ਆਧਾਰ 'ਤੇ 13 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਕੁਲ 52 ਲੜਕੀਆਂ ਨੂੰ ਛਾਂਟਿਆ ਗਿਆ ਸੀ ਜਿਸ 'ਚੋਂ 14 ਮੈਂਬਰੀ ਟੀਮ ਚੁਣੀ ਗਈ। ਲੜਕੀਆਂ ਦੇ ਸਮੂਹ ਨੇ ਰਾਸ਼ਟਰੀ ਅਭਿਆਸ ਤੇ ਚੋਣ ਕੈਂਪ 'ਚ ਹਿੱਸਾ ਲਿਆ ਜਿਸ ਦਾ ਆਯੋਜਨ ਭੁਵਨੇਸ਼ਵਰ 'ਚ ਕੇ. ਆਈ. ਆਈ. ਟੀ. ਯੂਨੀਵਰਸਿਟੀ ਕੰਪਲੈਕਸ 'ਚ 14 ਅਗਸਤ ਤੋਂ 13 ਸਤੰਬਰ ਦੇ ਦਰਮਿਆਨ ਕੀਤਾ ਗਿਆ।
SL v RSA : ਦੱ. ਅਫਰੀਕਾ ਨੇ ਸ਼੍ਰੀਲੰਕਾ ਨੂੰ ਟੀ20 ਸੀਰੀਜ਼ 'ਚ 3-0 ਨਾਲ ਕੀਤਾ ਕਲੀਨ ਸਵੀਪ
NEXT STORY