ਕੋਲਕਾਤਾ—ਆਗਾਮੀ ਅੰਡਰ-17 ਵਿਸ਼ਵ ਕੱਪ ਤੋਂ ਬਾਅਦ ਹੋਣ ਵਾਲੀ ਆਈ ਲੀਗ 'ਚ ਭਾਰਤ ਦੀ ਅੰਡਰ-17 ਟੀਮ ਨਵੀਂ ਦਿੱਲੀ 'ਚ ਆਪਣੇ ਘਰੇਲੂ ਮੈਦਾਨ 'ਚ ਖੇਡੇਗੀ। ਸ਼ਿਆਮ ਥਾਪਾ ਦੀ ਅਗਵਾਈ ਵਾਲੀ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਦੀ ਤਕਨੀਕੀ ਕਮੇਟੀ ਅਕਤੂਬਰ ਦੇ ਪਹਿਲੇ ਹਫਤੇ 'ਚ ਰਾਜਧਾਨੀ 'ਚ ਹੋਣ ਵਾਲੀ ਬੈਠਕ 'ਚ ਆਖਰੀ ਫੈਸਲਾ ਕਰੇਗੀ। ਸਾਲ 2019 'ਚ ਹੋਣ ਵਾਲੇ ਅੰਡਰ-20 ਵਿਸ਼ਵ ਕੱਪ 'ਚ ਕੁਆਲੀਫਾਈ ਕਰਨ ਲਈ ਖਿਡਾਰੀਆਂ ਨੂੰ ਇਕਜੁਟ ਕਰਨਾ ਹੀ ਇਸ ਦਾ ਉਦੇਸ਼ ਹੈ ਜਿਸ ਦੇ ਲਈ ਭਾਰਤ ਨੇ ਬੋਲੀ ਅਰਜ਼ੀਆਂ ਸੌਂਪੀਆ ਹਨ। ਥਾਪਾ ਨੇ ਕਿਹਾ ਕਿ ਅਸੀਂ ਟੀਮ ਨੂੰ ਇਕਜੁਟ ਰੱਖਣਾ ਚਾਹੁੰਦੇ ਹਾਂ ਅਤੇ ਇਨੇ ਵੱਡੇ ਨਿਵੇਸ਼ ਨੂੰ ਬਰਬਾਦ ਨਹੀਂ ਹੋਣ ਦੇਣਾ ਚਾਹੁੰਦੇ ਹਾਂ। ਮੈਨੂੰ ਲੱਗਦਾ ਹੈ ਕਿ ਆਈ ਲੀਗ ਉਨ੍ਹਾਂ ਨੂੰ ਮੈਚ ਅਨੁਭਵ ਦਿਲਾਉਣ ਲਈ ਬਿਹਤਰ ਮੰਚ ਹੈ।
ਭਾਰਤੀ ਹਾਕੀ ਟੀਮ ਨੂੰ ਮਿਲਿਆ ਨਵਾਂ ਹੈੱਡ ਕੋਚ
NEXT STORY