ਖੇਡ ਡੈਸਕ : ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਇੱਕੋ-ਇੱਕ ਟੈਸਟ ਮੈਚ ਅੱਜ (6 ਜੂਨ) ਤੋਂ ਸ਼ੁਰੂ ਹੋ ਰਿਹਾ ਹੈ। ਮੈਚ ਦੀ ਟਾਸ ਭਾਰਤੀ ਟੀਮ ਨੇ ਦਿੱਤੀ। ਇਸ ਦੌਰਾਨ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਅਫਗਾਨਿਸਤਾਨ ਵਲੋਂ ਗੇਂਦਬਾਜ਼ੀ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਮੈਚ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਟਾਸ ਸਵੇਰੇ 9:00 ਵਜੇ ਭਾਰਤੀ ਸਮੇਂ ਅਨੁਸਾਰ ਹੋਵੇਗਾ, ਪਹਿਲੀ ਗੇਂਦ ਸਵੇਰੇ 9:30 ਵਜੇ ਸੁੱਟੀ ਜਾਵੇਗੀ।
ਟਾਸ ਤੋਂ ਬਾਅਦ ਗਿੱਲ ਨੇ ਕਿਹਾ, "ਇੱਥੇ ਬਹੁਤ ਗਰਮੀ ਅਤੇ ਨਮੀ ਹੈ। ਪਿੱਚ ਹੌਲੀ-ਹੌਲੀ ਹਲਕੀ ਅਤੇ ਉਛਾਲ ਵਾਲੀ ਹੋ ਜਾਵੇਗੀ। ਇਹ ਬਹੁਤ ਖਾਸ ਹੈ; ਮੈਂ ਇੱਥੇ ਖੇਡਦੇ ਹੋਏ ਵੱਡਾ ਹੋਇਆ ਹਾਂ।" ਇੱਥੇ ਕਪਤਾਨੀ ਕਰਨਾ ਬਹੁਤ ਵੱਡਾ ਸਨਮਾਨ ਹੈ। ਤਿਆਰੀ ਚੰਗੀ ਰਹੀ ਹੈ। ਇਸ ਦੌਰਾਨ, ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਕਿਹਾ, "ਸੱਚ ਕਹਾਂ ਤਾਂ, ਅਸੀਂ ਵੀ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸੀ ਕਿਉਂਕਿ ਵਿਕਟ ਬਹੁਤ ਵਧੀਆ ਲੱਗ ਰਹੀ ਸੀ। ਸਾਨੂੰ ਚੰਗੀ ਕ੍ਰਿਕਟ ਖੇਡਣੀ ਪਵੇਗੀ ਕਿਉਂਕਿ ਟਾਸ ਸਾਡੇ ਹੱਥ ਵਿੱਚ ਨਹੀਂ ਹੈ। ਅਸੀਂ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਸਾਨੂੰ ਚੁਣੌਤੀਆਂ ਪਸੰਦ ਹਨ। ਅਸੀਂ ਇਸ ਮੈਚ ਲਈ ਬਹੁਤ ਵਧੀਆ ਢੰਗ ਨਾਲ ਤਿਆਰ ਹਾਂ। ਸਾਡੀ ਟੀਮ ਵਿੱਚ ਤਿੰਨ ਤੇਜ਼ ਗੇਂਦਬਾਜ਼ ਅਤੇ ਦੋ ਸਪਿਨਰ ਹਨ। ਨਾਂਗੇਲੀਆ ਖਰੋਟੇ ਆਪਣਾ ਡੈਬਿਊ ਕਰ ਰਿਹਾ ਹੈ।
ਵੈਭਵ ਸੂਰਿਆਵੰਸ਼ੀ ਦੀ ਭਾਰਤੀ ਟੀਮ 'ਚ ਐਂਟਰੀ ਤੈਅ? 180 ਦਿਨ ਪਹਿਲਾਂ ਕੀਤੀ ਗਈ ਭਵਿੱਖਬਾਣੀ ਹੋ ਸਕਦੀ ਹੈ ਸੱਚ
NEXT STORY