ਦੁਬਈ- ਭਾਰਤ ਤੇ ਨਾਮੀਬੀਆ ਵਿਚਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦਾ 42ਵਾਂ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਜਿੱਥੇ 4 ’ਚੋਂ 2 ਮੈਚ ਜਿੱਤੇ ਹਨ, ਉੱਥੇ ਹੀ ਨਾਮੀਬੀਆ ਨੇ 4 ’ਚੋਂ ਇਕ ਮੈਚ ਜਿੱਤ ਕੇ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਚੁੱਕੀਆਂ ਹਨ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਾਮੀਬੀਆ ਨੇ ਭਾਰਤ ਨੂੰ 133 ਦੌੜਾਂ ਦਾ ਟੀਚਾ ਦਿੱਤਾ।
ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ
ਭਾਰਤੀ ਟੀਮ ਵਲੋਂ ਸੂਰਯਕੁਮਾਰ ਯਾਦਵ ਤੇ ਰਾਹੁਲ ਮੈਦਾਨ 'ਤੇ ਬੱਲੇਬਾਜ਼ੀ ਕਰ ਰਹੇ ਹਨ ਤੇ ਭਾਰਤ ਨੇ 1 ਵਿਕਟ ਦੇ ਨੁਕਸਾਨ 'ਤੇ 87 ਦੌੜਾਂ ਹਨ।
ਭਾਰਤੀ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਨੇ 56 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਨੂੰ ਜਾਨ ਫ੍ਰਿਲਿੰਕ ਨੇ ਆਊਟ ਕੀਤਾ।
ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ
ਪਲੇਇੰਗ ਇਲੈਵਨ-
ਭਾਰਤ :- ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਸੂਰਯਕੁਮਾਰ ਯਾਦਵ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ।
ਨਾਮੀਬੀਆ :- ਸਟੀਫਨ ਬਾਰਡ, ਮਾਈਕਲ ਵੈਨ ਲਿੰਗਨ, ਕ੍ਰੇਗ ਵਿਲੀਅਮਸ, ਗੇਰਹਾਰਡ ਇਰਾਸਮਸ (ਕਪਤਾਨ), ਡੇਵਿਡ ਵਿਸੇ, ਜੇ ਜੇ ਸਮਿਟ, ਜਾਨ ਨਿਕੋਲ ਲਾਫਟੀ-ਈਟਨ, ਰੂਬੇਨ ਟ੍ਰੰਪੇਲਮੈਨ, ਜੇਨ ਗ੍ਰੀਨ (ਵਿਕਟਕੀਪਰ), ਜਾਨ ਫ੍ਰਿਲਿੰਕ, ਬਰਨਾਰਡ ਸ਼ੋਲਟਜ਼।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ
NEXT STORY