ਨਵੀਂ ਦਿੱਲੀ– ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਨੂੰ ਅਮਰੀਕਾ ਦੀ ਅੰਬੈਸੀ ਤੋਂ ਉਨ੍ਹਾਂ 4 ਮਹਿਲਾ ਪਹਿਲਵਾਨਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੇ ਜਾਣ ਦੇ ਮਾਮਲੇ ’ਚ ਹਾਂ-ਪੱਖੀ ਜਵਾਬ ਮਿਲਣ ਦੀ ਉਮੀਦ ਹੈ ਜਿਨ੍ਹਾਂ ਨੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ’ਚ ਹਿੱਸਾ ਲੈਣਾ ਹੈ। ਲਾਸ ਵੇਗਾਸ ’ਚ ਮਹਿਲਾ ਵਰਗ ਦੀਆਂ ਪ੍ਰਤੀਯੋਗਿਤਾਵਾਂ ਬੁੱਧਵਾਰ ਤੋਂ ਸ਼ੁਰੂ ਹੋਣੀਆਂ ਹਨ। 5 ਗ੍ਰੀਕੋ ਰੋਮਨ ਪਹਿਲਵਾਨਾਂ ਅਤੇ 4 ਮਹਿਲਾ ਪਹਿਲਵਾਨਾਂ ਦੀਆਂ ਵੀਜ਼ਾ ਅਰਜ਼ੀਆਂ 20 ਸਾਲ ਤੋਂ ਘੱਟ ਉਮਰ ਤੇ ਬੇਰੋਜ਼ਗਾਰ ਹੋਣ ਦੇ ਆਧਾਰ ’ਤੇ ਰੱਦ ਕਰ ਦਿੱਤੀਆਂ ਗਈਆਂ ਸਨ।
ਮਹਿਲਾ ਵਰਗ ਦੀਆਂ ਪ੍ਰਤੀਯੋਗਿਤਾਵਾਂ ਬੁੱਧਵਾਰ ਤੋਂ ਸ਼ੁਰੂ ਹੋਣ ਦੇ ਕਾਰਨ ਡਬਲਯੂ. ਐੱਫ. ਆਈ. ਨੂੰ ਉਮੀਦ ਹੈ ਕਿ ਐਤਵਾਰ ਤੋਂ ਬਾਅਦ ਮਿਲਣ ਵਾਲੇ 2 ਦਿਨਾਂ ਦੌਰਾਨ ਅਮਰੀਕੀ ਅੰਬੈਸੀ ਆਪਣੇ ਫੈਸਲੇ ’ਤੇ ਦੁਬਾਰਾ ਵਿਚਾਰ ਕਰਕੇ 4 ਮਹਿਲਾ ਪਹਿਲਵਾਨਾਂ ਪਰਵੀਨ (50 ਕਿ. ਗ੍ਰਾ.), ਅਹਿਲਿਆ ਸ਼ਤਰੂਘਨ ਸ਼ਿੰਦੇ (55 ਕਿ. ਗ੍ਰਾ.), ਨੇਹਾ ਸ਼ਰਮਾ (57 ਕਿ. ਗ੍ਰਾ.) ਅਤੇ ਨੇਹਾ ਸਾਂਗਵਾਨ (65 ਕਿ. ਗ੍ਰਾ.) ਨੂੰ ਵੀਜ਼ਾ ਜਾਰੀ ਕਰ ਸਕਦਾ ਹੈ।
ਡਬਲਯੂ. ਐੱਫ. ਆਈ. ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੇ ਕਿਹਾ ਕਿ ਮਹਾਸੰਘ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਨੂੰ ਹਾਂ-ਪੱਖੀ ਨਤੀਜੇ ਦੀ ਉਮੀਦ ਹੈ।
ਤੋਮਰ ਨੇ ਏਜੰਸੀ ਨੂੰ ਕਿਹਾ, ‘‘ਸਾਨੂੰ ਉਮੀਦ ਹੈ ਕਿ ਅਮਰੀਕੀ ਅੰਬੈਸੀ ਆਪਣੇ ਫੈਸਲੇ ’ਤੇ ਦੁਬਾਰਾ ਵਿਚਾਰ ਕਰੇਗਾ, ਵਿਸ਼ੇਸ਼ ਤੌਰ ’ਤੇ ਸਾਡੀਆਂ ਮਹਿਲਾ ਪਹਿਲਵਾਨਾਂ ਦੇ ਮਾਮਲੇ ’ਚ। ਉਨ੍ਹਾਂ ਨੇ ਇਸ ਪ੍ਰਤੀਯੋਗਿਤਾ ਲਈ ਤਿਆਰੀ ਕੀਤੀ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲੇ।’’
ਉਦੈਵੀਰ ਨੇ ਵਿਸ਼ਵ ਕੱਪ ’ਚ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ
NEXT STORY