ਨਵੀਂ ਦਿੱਲੀ— ਆਈ.ਸੀ.ਸੀ. ਨੇ ਬੀ.ਸੀ.ਸੀ.ਆਈ. ਨੂੰ ਪੁਰਾਣੇ ਮਾਮਲੇ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਹ 160 ਕਰੋੜ ਰੁਪਏ ਅਦਾ ਕਰੇ ਨਹੀਂ ਤਾਂ 2021 ਚੈਂਪੀਅਨਸ ਟਰਾਫੀ ਅਤੇ 2023 ਦੇ 50 ਓਵਰ ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਗੁਆਉਣੀ ਪੈ ਸਕਦੀ ਹੈ।
ਕੀ ਹੈ ਮਾਮਲਾ
2016 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਨੇ ਕੀਤੀ ਸੀ। ਇਸ ਦੌਰਾਨ ਆਈ.ਸੀ.ਸੀ. ਨੂੰ ਇਸ ਵੱਡੇ ਈਵੈਂਟ ਲਈ ਟੈਕਸ 'ਚ ਕੇਂਦਰੀ ਜਾਂ ਰਾਜ ਮੰਤਰਾਲਾ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਛੂਟ ਨਹੀਂ ਮਿਲੀ ਸੀ। ਹੁਣ ਆਈ.ਸੀ.ਸੀ. ਉਸੇ ਟੈਕਸ ਕਟੌਤੀ ਦੀ ਭਰਪਾਈ ਲਈ 31 ਦਸੰਬਰ ਤੋਂ ਪਹਿਲਾਂ 23 ਮਿਲੀਅਨ ਅਮਰੀਕੀ ਡਾਲਰ (ਲਗਭਗ 160 ਕਰੋੜ ਰੁਪਏ) ਦੀ ਮੰਗ ਕਰ ਰਿਹਾ ਹੈ। ਖਬਰ ਮੁਤਾਬਕ ਬੀ.ਸੀ.ਸੀ.ਆਈ. ਨੂੰ ਇਸ ਮੰਗ ਦੀ ਯਾਦ ਦਿਵਾਈ ਗਈ ਹੈ, ਜਿਸ ਦਾ ਜ਼ਿਕਰ ਅਕਤੂਬਰ 'ਚ ਸਿੰਗਾਪੁਰ ਆਈ.ਸੀ.ਸੀ. ਦੀ ਬੋਰਡ ਬੈਠਕ 'ਚ ਕੀਤਾ ਗਿਆ। ਭਾਰਤੀ ਬੋਰਡ ਕੋਲ ਆਈ.ਸੀ.ਸੀ. ਦੀ ਮੰਗ ਦੀ ਪਾਲਣਾ ਲਈ 10 ਦਿਨ ਦਾ ਸਮਾਂ ਬਚਿਆ ਹੈ।
ਪੈਸਾ ਨਹੀਂ ਅਦਾ ਕੀਤਾ ਗਿਆ ਤਾਂ ਖੋਹੀ ਜਾ ਸਕਦੀ ਹੈ ਮੇਜ਼ਬਾਨੀ
ਸਟਾਰ ਟੀ.ਵੀ. (ਜਿਸ ਕੋਲ ਆਈ.ਸੀ.ਸੀ. ਦੇ ਸਾਰੇ ਟੂਰਨਾਮੈਂਟਸ ਦੇ ਆਫੀਸ਼ੀਅਲ ਬ੍ਰਾਡ ਕਾਸਟ ਰਾਈਟਸ ਹਨ) ਨੇ ਸਾਰੇ ਟੈਕਸ ਦੇ ਕੇ 2016 ਟੀ-20 ਵਰਲਡ ਕੱਪ ਦੇ ਪ੍ਰਸਾਰਨ ਦਾ ਮਾਲੀਆ ਆਈ.ਸੀ.ਸੀ. ਨੂੰ ਦਿੱਤਾ ਸੀ ਅਤੇ ਹੁਣ ਆਈ.ਸੀ.ਸੀ. ਚਾਹੁੰਦਾ ਹੈ ਕਿ ਬੀ.ਸੀ.ਸੀ.ਆਈ. ਇਸ ਦੀ ਅਦਾਇਗੀ ਕਰੇ। ਆਈ.ਸੀ.ਸੀ. ਦੇ ਪ੍ਰਧਾਨ ਅਤੇ ਸਾਬਕਾ ਬੀ.ਸੀ.ਸੀ.ਆਈ. ਦੇ ਪ੍ਰਧਾਨ ਰਹਿ ਚੁੱਕੇ ਸ਼ਸ਼ਾਂਕ ਮਨੋਹਰ ਦੀ ਮੰਈਏ ਤਾਂ ਜੇਕਰ ਬੀ.ਸੀ.ਸੀ.ਆਈ. ਪੈਸੇ ਅਦਾ ਨਹੀਂ ਸਕਿਆ ਤਾਂ ਉਹ ਉਸ ਰਕਮ ਨੂੰ ਭਾਰਤ ਦੇ ਵਿੱਤੀ ਸਾਲ ਦੇ ਲਈ ਮਾਲੀਆ ਹਿੱਸੇਦਾਰੀ ਘਟਾ ਦੇਵੇਗਾ। ਆਈ.ਸੀ.ਸੀ. ਨੇ ਇਹ ਵੀ ਕਿਹਾ ਹੈ ਕਿ ਉਹ 2021 ਚੈਂਪੀਅਨਸ ਟਰਾਫੀ ਅਤੇ 2023 ਦੇ 50 ਓਵਰ ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ 'ਦੂਜੇ ਬਦਲਾਂ' ਨੂੰ ਵੀ ਦੇਖੇਗਾ, ਜੋ ਭਾਰਤ 'ਚ ਖੇਡੇ ਜਾਣੇ ਹਨ।
ਕਾਨੂੰਨੀ ਮਦਦ ਲੈ ਸਕਦਾ ਹੈ ਬੀ.ਸੀ.ਸੀ.ਆਈ.
ਇਸ ਮਾਮਲੇ 'ਚ ਬੀ.ਸੀ.ਸੀ.ਆਈ. ਦੇ ਅਧਿਕਾਰੀ ਨੇ ਕਿਹਾ, ''ਇਹ ਤਾਂ ਖਾਣਾ ਖਿਲਾਉਣ ਵਾਲੇ ਹੱਥ ਨੂੰ ਕੱਟਣ ਜਿਹਾ ਹੈ। ਇਕ ਖੇਡ ਅਦਾਰਾ ਜਿਸ ਦਾ ਮੁੱਖ ਆਰਥਿਕ ਮੁੱਲ ਭਾਰਤ ਦੀ ਕਮਰਸ਼ੀਅਲ ਹਿੱਸੇਦਾਰੀ 'ਤੇ ਨਿਰਭਰ ਕਰਦਾ ਹੈ, ਉਹ ਇਹ ਕਹਿ ਰਿਹਾ ਹੈ ਕਿ ਭਾਰਤ ਵਰਲਡ ਕੱਪ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਹੈ? ਅਤੇ ਉਹ ਵੀ ਉਦੋਂ, ਜਦੋਂ ਆਈ.ਸੀ.ਸੀ. ਦਾ ਮੁੱਖੀ ਇਕ ਭਾਰਤੀ ਹੈ।? ਕੀ ਮਜ਼ਾਕ ਹੈ। ਸੂਤਰਾਂ ਦੀ ਮੰਨੀਏ ਤਾਂ ਭਾਰਤੀ ਬੋਰਡ ਇਸ ਮਾਮਲੇ 'ਚ ਕਾਨੂੰਨੀ ਮਦਦ ਵੀ ਲੈ ਸਕਦਾ ਹੈ।
ਕੈਨੇਡਾ 'ਚ ਕਬੱਡੀਆਂ ਪਾਉਣ ਗਏ ਅਨੇਕਾਂ ਪੰਜਾਬੀ ਨਹੀਂ ਪਰਤੇ ਪੰਜਾਬ
NEXT STORY