ਕੋਲਕਾਤਾ— ਵਿਸ਼ਵ ਤੀਰਅੰਦਾਜ਼ੀ ਨੇ ਵੀਰਵਾਰ ਨੂੰ ਭਾਰਤੀ ਤੀਰਅੰਦਾਜ਼ੀ ਸੰਘ (ਏ.ਏ.ਆਈ.) ਨੂੰ ਆਪਣੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨ ਲਈ ਬੈਨ ਕਰ ਦਿੱਤਾ ਹੈ ਅਤੇ ਇਸੇ ਮਹੀਨੇ ਦੇ ਅਖ਼ੀਰ ਤਕ ਮਹਾਸੰਘ ਦੀ ਵਿਵਸਥਾ ਠੀਕ ਕਰਨ ਨੂੰ ਕਿਹਾ ਹੈ। ਇਹ ਫੈਸਲਾ ਸੋਮਵਾਰ ਤੋਂ ਪ੍ਰਭਾਵੀ ਹੋਵੇਗਾ ਅਤੇ ਭਾਰਤੀ ਤਿਰੰਗੇ ਹੇਠ ਤੀਰਅੰਦਾਜ਼ ਜਿਸ ਪ੍ਰਤੀਯੋਗਿਤਾ 'ਚ ਹਿੱਸਾ ਲੈ ਸਕਦੇ ਹਨ, ਉਹ 19 ਤੋਂ 25 ਅਗਸਤ ਤਕ ਮੈਡ੍ਰਿਡ 'ਚ ਹੋਣ ਵਾਲੀ ਵਿਸ਼ਵ ਤੀਰਅੰਦਾਜ਼ੀ ਯੁਵਾ ਚੈਂਪੀਅਨਸ਼ਿਪ ਹੈ। ਵਿਸ਼ਵ ਤੀਰਅੰਦਾਜ਼ੀ ਦੇ ਜਨਰਲ ਸਕੱਤਰ ਟਾਮ ਡਿਲੇਨ ਨੇ ਬਿਆਨ 'ਚ ਕਿਹਾ, ''ਵਿਸ਼ਵ ਤੀਰਆਂਦਾਜ਼ੀ ਦੇ ਕਾਰਜਕਾਰੀ ਬੋਰਡ ਨੇ ਜੁਲਾਈ ਦੇ ਅਖ਼ੀਰ ਤਕ ਹੱਲ ਲੱਭਣ ਦੀ ਸਮਾਂ ਮਿਆਦ ਦਿੱਤੀ ਸੀ ਅਤੇ ਇਸ 'ਚ ਕੋਈ ਤਰੱਕੀ ਨਹੀਂ ਹੋਈ ਜਿਸ ਕਾਰਨ ਵਿਸ਼ਵ ਸੰਚਾਲਨ ਅਦਾਰੇ ਨੇ ਬੈਨ ਦੇ ਹੁਕਮ ਲਾਗੂ ਕਰ ਦਿੱਤੇ ਹਨ।
ਡਿਲੇਨ ਨੇ ਬਿਆਨ 'ਚ ਕਿਹਾ, ''ਜੇਕਰ ਇਸ ਮਹੀਨੇ ਦੇ ਅਖ਼ੀਰ ਤਕ ਹੱਲ ਨਹੀਂ ਕੱਢਿਆ ਗਿਆ ਤਾਂ ਕਾਰਜਕਾਰੀ ਬੋਰਡ ਫੈਸਲਾ ਕਰੇਗਾ ਕਿ ਭਾਰਤੀ ਐਥਲੀਟਾਂ ਦੇ ਏਸ਼ੀਆਈ ਚੈਂਪੀਅਨਸ਼ਿਪ ਅਤੇ ਏਸ਼ੀਆਈ ਪੈਰਾਲੰਪਿਕ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਦੇ ਮੌਕੇ ਨੂੰ ਬਚਾਉਣ ਲਈ ਕੀ ਕੀਤਾ ਜਾ ਸਕਦਾ ਹੈ।'' ਇਸ ਵਿਵਾਦ 'ਤੇ ਅਦਲਾਤ ਦੇ ਫੈਸਲੇ ਦੀ ਉਮੀਦ ਹੈ ਤਾਂ ਏ.ਏ.ਆਈ. ਨੇ ਵਿਸ਼ਵ ਤੀਰਅੰਦਾਜ਼ੀ ਤੋਂ ਕੁਝ ਹੋਰ ਦਿਨ ਦੇਣ ਦੀ ਬੇਨਤੀ ਕੀਤੀ ਸੀ ਪਰ ਇਸ ਨੂੰ ਠੁਕਰਾ ਦਿੱਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਬੈਨ ਦੇ ਹੁਕਮ ਇਸ ਮੁੱਦੇ 'ਤੇ ਅਦਾਲਤ ਦੀ ਸੁਣਵਾਈ ਤੋਂ ਇਕ ਦਿਨ ਪਹਿਲਾਂ ਆਇਆ ਹੈ।
ਗਲੋਬਲ ਟੀ20 ਲੀਗ ਤੋਂ ਬਾਅਦ ਹੁਣ ਇਸ ਵਿਦੇਸ਼ੀ ਲੀਗ 'ਚ ਹਿੱਸਾ ਲੈ ਸਕਦੇ ਹਨ ਯੁਵਰਾਜ
NEXT STORY