ਕੋਲਕਾਤਾ : ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਆਉਣ ਵਾਲੀ ਸੀਰੀਜ਼ 'ਚ ਭਾਰਤ ਦੀਆਂ ਉਮੀਦਾਂ ਬੱਲੇਬਾਜ਼ਾਂ ਤੋਂ ਰਹਿਣਗੀਆਂ। ਭਾਰਤ ਨੇ ਟੀ-20 ਸੀਰੀਜ਼ ਜਿੱਤੀ ਪਰ ਵਨਡੇ ਸੀਰੀਜ਼ 'ਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਗਾਂਗੁਲੀ ਨੇ ਕਿਹਾ, ਟੈਸਟ ਕ੍ਰਿਕਟ 'ਚ ਮੁਕਾਬਲੇ 'ਚ ਰਹਿਣ ਲਈ ਇਕ ਪਾਰੀ 'ਚ 400 ਦੌੜਾਂ ਬਣਾਉਣੀਆਂ ਜ਼ਰੂਰੀ ਹਨ। ਪਹਿਲੀ ਪਾਰੀ 'ਚ 400 ਦੌੜਾਂ ਬਣਾਉਣ 'ਤੇ ਉਹ ਜਿੱਤ ਸਕਦੇ ਹਨ। ਉਨ੍ਹਾਂ ਕਿਹਾ, ਭਾਰਤ ਦੇ ਕੋਲ ਮੌਕਾ ਹੈ। ਭਾਰਤੀ ਚੰਗੀ ਟੀਮ ਹੈ ਅਤੇ ਚੰਗੀ ਬੱਲੇਬਾਜ਼ੀ ਕਰਨੀ ਜ਼ਰੂਰੀ ਹੈ। ਗਾਂਗੁਲੀ ਨੇ ਉਮੀਦ ਜਤਾਈ ਹੈ ਕਿ ਖਰਾਬ ਫਾਰਮ ਨਾਲ ਜੂਝ ਰਹੇ ਮਹਿੰਦਰ ਸਿੰਘ ਧੋਨੀ ਏਸ਼ੀਆ ਕੱਪ 'ਚ ਚੰਗਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ, ਮੈਨੂੰ ਯਕੀਨ ਹੈ ਕਿ ਉਹ ਫਿਰ ਤੋਂ ਦੌੜਾਂ ਬਣਾਉਣਗੇ।
ਵਿਸ਼ਵ ਜੂਨੀਅਰ ਸਕੁਐਸ਼ 'ਚ ਮਿਸਰ ਦਾ ਦਬਦਬਾ
NEXT STORY