ਨਵੀਂ ਦਿੱਲੀ : ਚਮਤਕਾਰੀ ਫੁੱਟਬਾਲਰ ਸੁਨੀਲ ਸ਼ੇਤਰੀ ਦਾ ਸ਼ਾਨਦਾਰ ਪ੍ਰਦਰਸ਼ਨ ਇਸ ਸਾਲ ਵੀ ਜਾਰੀ ਰਿਹਾ ਪਰ ਭਾਰਤੀ ਫੁੱਟਬਾਲ ਟੀਮ ਫੀਫਾ ਰੈਂਕਿੰਗ ਵਿਚ 11 ਸਥਾਨ ਹੇਠਾਂ ਜਾਣ ਤੋਂ ਇਲਾਵਾ ਵਿਸ਼ਵ ਕੱਪ ਕੁਆਲੀਫਾਇਰ ਅਤੇ ਏਸ਼ੀਆ ਕੱਪ ਵਿਚ ਸ਼ੁਰੂ ਵਿਚ ਹੀ ਬਾਹਰ ਹੋ ਗਈ। ਇਸ ਸਾਲ ਭਾਰਤੀ ਫੁੱਟਬਾਲ ਵਿਚ ਕੁਝ ਦੂਰਦਰਸ਼ੀ ਫੈਸਲੇ ਹੋਏ, ਜਿਨ੍ਹਾਂ ਵਿਚ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ 12 ਸੈਸ਼ਨ ਪੁਰਾਣੀ ਆਈ-ਲੀਗ (ਰਾਸ਼ਟਰੀ ਫੁੱਟਬਾਲ ਲੀਗ ਦੇ ਤੌਰ 'ਤੇ 11 ਸਾਲ ਬਾਅਦ) ਨੂੰ ਘਰੇਲੂ ਕਲੱਬ ਪ੍ਰਤੀਯੋਗਿਤਾ ਵਿਚ ਦੂਜੇ ਦਰਜੇ ਦੀ ਕਰ ਦਿੱਤਾ।

ਚੋਟੀ ਪੱਧਰ 'ਤੇ ਲੁਭਾਵਨੀ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਨੇ ਲੈ ਲਿਆ, ਜਿਹੜੀ ਇਸ ਤੋਂ ਕਾਫੀ ਬਾਅਦ 2014 ਵਿਚ ਸ਼ੁਰੂ ਹੋਈ। ਜ਼ਿਆਦਾਤਰ ਕਲੱਬ ਲੀਗ ਦੇ ਪੱਧਰ ਨੂੰ ਲੈ ਕੇ ਇਕ ਪਾਸੇ ਸਨ ਅਤੇ ਮਹਾਸੰਘ ਇਕ ਪਾਸੇ ਪਰ ਏ. ਆਈ. ਐੱਫ. ਐੱਫ. ਨੇ ਏਸ਼ੀਆਈ ਫੁੱਟਬਾਲ ਮਹਾਸੰਘ (ਏ. ਐੱਫ. ਸੀ.) ਦੇ ਦਖਲ ਤੋਂ ਬਾਅਦ ਆਈ. ਐੱਸ. ਐੱਲ. ਨੂੰ ਚੋਟੀ ਪੱਧਰ ਦੀ ਲੀਗ ਦੇ ਤੌਰ 'ਤੇ ਮਾਨਤਾ ਦਿੱਤੀ। ਆਈ. ਐੱਸ. ਐੱਲ. ਜਿੱਤਣ ਵਾਲੀ ਟੀਮ ਨੂੰ ਹੁਣ ਮਹਾਦੀਪ ਦੀ ਚੋਟੀ ਪੱਧਰ ਦੀ ਏਸ਼ੀਆਈ ਚੈਂਪੀਅਨਜ਼ ਲੀਗ ਵਿਚ ਖੇਡਣ ਦਾ ਮੌਕਾ ਮਿਲੇਗਾ ਜਦਕਿ ਆਈ-ਲੀਗ ਜੇਤੂ ਦੂਜੇ ਦਰਜੇ ਦੇ ਏ. ਐੱਫ. ਸੀ. ਕੱਪ ਵਿਚ ਖੇਡੇਗੀ।

ਹਾਂ-ਪੱਖੀ ਗੱਲ ਇਹ ਰਹੀ ਕਿ ਏ. ਆਈ. ਐੱਫ. ਐੱਫ. ਮੁਖੀ ਪ੍ਰਫੁਲ ਪਟੇਲ ਦੁਨੀਆ ਦੇ ਸਭ ਤੋਂ ਪ੍ਰਸਿੱਧ ਖੇਡ ਦੀ ਸੰਚਾਲਨ ਸੰਸਥਾ ਫੀਫਾ ਪ੍ਰੀਸ਼ਦ ਵਿਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਬਣਿਆ, ਜਿਹੜਾ ਇਤਿਹਾਸਕ ਰਿਹਾ। ਭਾਰਤ ਨੂੰ 2020 ਵਿਚ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਵੀ ਦਿੱਤੇ ਗਏ ।

ਭਾਰਤ ਨੇ ਸਾਲ ਦੀ ਸ਼ੁਰੂਆਤ ਫੀਫਾ ਰੈਂਕਿੰਗ ਵਿਚ 97ਵੇਂ ਸਥਾਨ ਤੋਂ ਕੀਤੀ ਸੀ ਪਰ 2 ਜਿੱਤਾਂ, 4 ਡਰਾਅ ਅਤੇ 7 ਹਾਰ ਤੋਂ ਟੀਮ ਸਾਲ ਦੇ ਅੰਤ ਵਿਚ 108ਵੇਂ ਸਥਾਨ 'ਤੇ ਖਿਸਕ ਗਈ। ਹਾਲਾਂਕਿ ਇਨ੍ਹਾਂ ਨਤੀਜਿਆਂ ਨਾਲ ਮੌਜੂਦਾ ਏਸ਼ੀਆਈ ਚੈਂਪੀਅਨ ਕਰ ਵਿਰੁੱਧ 2022 ਵਿਸ਼ਵਕੱਪ ਕੁਆਲੀਫਾਇਰ ਮੈਚ ਵਿਚ ਡਰਾਅ ਖੇਡਣਾ ਚੰਗਾ ਰਿਹਾ। ਟੀਮ ਨੂੰ ਕ੍ਰੋਏਸ਼ੀਆ ਦੇ ਇਗੋਰ ਸਿਟਮਕ ਦੇ ਰੂਪ ਵਿਚ ਬਿਹਤਰੀਨ ਕੋਚ ਮਿਲਿਆ, ਜਿਹੜਾ 1998 ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਟੀਮ ਦਾ ਮੈਂਬਰ ਸੀ। ਸਟੀਫਨ ਕੋਂਸਟੇਨਟਾਈਨ ਦੇ ਜਨਵਰੀ ਵਿਚ ਏਸ਼ੀਆ ਕੱਪ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਉਸ ਨੂੰ ਚੁਣਿਆ ਗਿਆ।
ਕਪਤਾਨ ਸ਼ੇਤਰੀ (35 ਸਾਲ) ਪਿਛਲੇ 2 ਸਾਲਾਂ ਵਿਚ ਆਪਣੀ ਸਰਵਸ੍ਰੇਸ਼ਠ ਫੁੱਟਬਾਲ ਖੇਡ ਰਿਹਾ ਹੈ ਅਤੇ ਉਸ ਨੇ ਭਾਰਤ ਲਈ ਮੈਚ ਖੇਡਣ ਦੇ ਮਾਮਲੇ ਵਿਚ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੂੰ ਪਿੱਛੇ ਛੱਡ ਦਿੱਤਾ।

ਸਟੋਕਸ ਨੂੰ 'ਨਿਊ ਯੀਅਰ ਆਨਰਸ ਲਿਸਟ' 'ਚ ਮਿਲੀ ਜਗ੍ਹਾ
NEXT STORY