ਨਵੀਂ ਦਿੱਲੀ- 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਆਸਾਮ ਦੇ ਗੁਹਾਟੀ 'ਚ ਕਰਮਬੀਰ ਨਵੀਨ ਚੰਦ੍ਰਾ ਬੋਰਦੋਲੋਈ ਇਨਡੋਰ ਸਟੇਡੀਅਮ ਵਿਚ 20 ਤੋਂ 24 ਮਈ ਤਕ ਹੋਣ ਵਾਲੇ 70 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪਹਿਲੀ ਵਾਰ 51 ਕਿ. ਗ੍ਰਾ. ਭਾਰ ਵਰਗ 'ਚ ਆਪਣੀ ਚੁਣੌਤੀ ਪੇਸ਼ ਕਰੇਗੀ। ਭਾਰਤ ਵਲੋਂ 35 ਪੁਰਸ਼ ਤੇ 37 ਮਹਿਲਾ ਮੁੱਕੇਬਾਜ਼ ਹਿੱਸਾ ਲੈਣਗੀਆਂ। ਲੰਡਨ ਓਲੰਪਿਕ ਕਾਂਸੀ ਤਮਗਾ ਜੇਤੂ ਮੈਰੀਕਾਮ ਪਿਛਲੇ ਮਹੀਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਨਹੀਂ ਖੇਡੀ ਸੀ ਪਰ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਤਿਆਰੀ ਦੇ ਮੱਦੇਨਜ਼ਰ ਉਹ ਇਸ ਟੂਰਨਾਮੈਂਟ ਵਿਚ 51 ਕਿ. ਗ੍ਰਾ. ਸ਼੍ਰੇਣੀ ਵਿਚ ਖੇਡੇਗੀ।
ਧੋਨੀ ਦੀ ਹਾਰ ਤੋਂ ਬਾਅਦ ਛੋਟੇ ਫੈਨਸ ਦਾ ਰੋ-ਰੋ ਹੋਇਆ ਬੁਰਾ ਹਾਲ (ਵੀਡੀਓ)
NEXT STORY