ਨਵੀਂ ਦਿੱਲੀ—ਕ੍ਰਿਕਟ ਦੀ ਦੁਨੀਆ 'ਚ ਹਰ ਕੋਈ ਬੱਲੇਬਾਜ਼ ਕਦੇ ਨਾ ਕਦੇ ਜ਼ੀਰੋ 'ਤੇ ਆਊਟ ਹੋਇਆ ਹੈ ਪਰ ਕ੍ਰਿਕਟ 'ਚ ਇਕ ਅਜਿਹਾ ਖਿਡਾਰੀ ਵੀ ਹੈ ਜੋ ਅੱਜ ਤੱਕ ਕਦੇ ਵੀ ਜ਼ੀਰੋ 'ਤੇ ਆਊਟ ਨਹੀਂ ਹੋਇਆ ਹੈ। ਇਹ ਭਾਰਤੀ ਬੱਲੇਬਾਜ਼ ਕੋਈ ਹੋਰ ਨਹੀਂ ਬਲਕਿ ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਹੈ। ਉਸ ਦੇ ਨਾਂ ਇੰਟਰਨੈਸ਼ਨਲ ਟੀ-20 ਮੈਚਾਂ 'ਚ ਕਦੇ ਵੀ ਜ਼ੀਰੋ 'ਤੇ ਆਊਟ ਨਾ ਹੋਣ ਦਾ ਰਿਕਾਰਡ ਦਰਜ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਕ ਅਨੋਖਾ ਰਿਕਾਰਡ ਕੇਵਲ ਇਕ ਭਾਰਤੀ ਬੱਲੇਬਾਜ਼ ਦੇ ਨਾਂ ਹੀ ਹੈ।
ਵਿਰਾਟ ਕੋਹਲੀ ਭਾਰਤ ਦਾ ਇਕ ਮਹਾਨ ਖਿਡਾਰੀ ਹੈ। ਉਸ ਦੇ ਨਾਂ ਕਈ ਵੱਡੇ-ਵੱਡੇ ਰਿਕਾਰਡ ਦਰਜ ਹਨ। ਕੋਹਲੀ ਨੇ ਹੁਣ ਤਕ 49 ਇੰਟਰਨੈਸ਼ਨਲ ਟੀ-20 ਮੈਚ ਖੇਡੇ ਹਨ, ਜਿਨ੍ਹਾਂ 'ਚ 52.56 ਦੀ ਐਵਰੇਜ਼ ਨਾਲ 1748 (ਸਭ ਤੋਂ ਜ਼ਿਆਦਾ) ਦੌੜਾਂ ਬਣਾਈਆਂ ਹਨ। ਇਸ ਟੀ-20 ਕਰੀਅਰ 'ਚ ਕੋਹਲੀ ਨੇ 16 ਅਰਧ ਸੈਂਕੜੇ ਵੀ ਲਗਾਏ ਹਨ। 45 ਇੰਨਿਗ ਖੇਡ ਕੇ ਵੀ ਇਹ ਭਾਰਤੀ ਕਦੇ ਵੀ ਜ਼ੀਰੋ 'ਤੇ ਆਊਟ ਨਹੀਂ ਹੋਇਆ ਹੈ। ਇਹ ਇਕ ਵਿਸ਼ਵ ਰਿਕਾਰਡ ਹੈ।
ਭਾਰਤੀ ਟੀਮ ਇਸ ਸਮੇਂ ਕੋਹਲੀ ਦੀ ਕਪਤਾਨੀ 'ਚ ਖੇਡ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਅਤੇ 5 ਵਨਡੇ ਮੈਚਾਂ ਦੀ ਸੀਰੀਜ਼ ਜਿੱਤੀ ਹੈ। ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਦੋਵੇ ਸੀਰੀਜ਼ 'ਚ ਕਲੀਨ ਸਵੀਪ ਕੀਤਾ ਹੈ। ਹੁਣ ਭਾਰਤ ਨੂੰ ਸ਼੍ਰੀਲੰਕਾ ਖਿਲਾਫ 6 ਸਤੰਬਰ ਨੂੰ ਇਕਲੌਤਾ ਟੀ-20 ਮੈਚ ਖੇਡਣਾ ਹੈ।
ਬੰਗਲਾਦੇਸ਼ 'ਚ ਆਸਟਰੇਲੀਆ ਟੀਮ 'ਤੇ ਹਮਲਾ, ਬੱਸ 'ਤੇ ਸੁੱਟਿਆ ਪੱਥਰ
NEXT STORY