ਮੁੰਬਈ : ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਵਿਚਾਲੇ ਹੋਣ ਵਾਲੇ ਮੈਚ ਦੇ ਪ੍ਰੋਗਰਾਮ ਨੂੰ ਬਦਲ ਦਿੱਤਾ ਗਿਆ ਹੈ, ਕਿਉਂਕਿ ਕੇ.ਕੇ.ਆਰ. ਟੀਮ ਦੇ 2 ਮੈਂਬਰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰ ਨੇ ਪੀ.ਟੀ.ਆਈ. ਨੂੰ ਇਸ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਰਾਜਨੀਤੀ ’ਚ ਵੀ ਚਮਕੇ ਮਨੋਜ ਤਿਵਾਰੀ, TMC ਦੀ ਟਿਕਟ ’ਤੇ ਜਿੱਤ ਕੀਤੀ ਦਰਜ
ਇਸ ਮੁਕਾਬਲੇ ਦਾ ਅਯੋਜਨ 30 ਮਈ ਨੂੰ ਸਮਾਪਤ ਹੋਣ ਵਾਲੇ ਇਸ ਟੂਰਨਾਮੈਂਟ ਦੌਰਾਨ ਕਿਸੇ ਹੋਰ ਦਿਨ ਕੀਤਾ ਜਾਏਗਾ। ਬੀ.ਸੀ.ਸੀ.ਆਈ. ਨੇ ਹੁਣ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਪਤਾ ਲੱਗਾ ਹੈ ਕਿ ਲੈਗ ਸਪਿਨਰ ਵਰੁਣ ਚਕਰਵਰਤੀ ਅਤੇ ਤੇਜ਼ ਗੇਂਦਬਾਜ਼ ਵਾਰੀਅਰ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਹ ਦੋਵੇਂ 30 ਸਾਲ ਦੇ ਹਨ। ਇਨ੍ਹਾਂ ਦੋਵਾਂ ਵਿਚੋਂ ਵਾਰੀਅਰ ਨੂੰ ਮੌਜੂਦਾ ਸੀਜ਼ਨ ਵਿਚ ਹੁਣ ਤੱਕ ਕੇ.ਕੇ.ਆਰ. ਦੇ 7 ਮੈਚਾਂ ਵਿਚੋਂ ਇਕ ਵਿਚ ਵੀ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ ਹੁਣ ਕ੍ਰਿਕਟ ਆਸਟ੍ਰੇਲੀਆ ਨੇ ਵਧਾਇਆ ਹੱਥ, ਦਾਨ ਕਰੇਗਾ ਇੰਨੀ ਰਾਸ਼ੀ
ਸੂਤਰ ਨੇ ਕਿਹਾ, ‘ਹੁਣ ਦਿੱਲੀ ਕੈਪੀਟਲਸ ਦੇ ਖਿਡਾਰੀਆਂ ਦਾ ਵੀ ਟੈਸਟ ਹੋਵੇਗਾ ਅਤੇ ਚਕਰਵਰਤੀ ਅਤੇ ਵਾਰੀਅਰ ਦੇ ਸੰਪਰਕ ਵਿਚ ਆਉਣ ਵਾਲੇ ਹਰੇਕ ਖਿਡਾਰੀ ਦੀ ਐਪ ਜ਼ਰੀਏ ਪਛਾਣ ਕੀਤੀ ਜਾਵੇਗੀ।’ ਉਨ੍ਹਾਂ ਕਿਹਾ, ‘ਕੇ.ਕੇ.ਆਰ. ਦਲ ਦੇ ਹੋਰ ਮੈਂਬਰ ਨੈਗੇਟਿਵ ਪਾਏ ਗਏ ਹਨ ਪਰ ਇਨ੍ਹਾ ਦੋਵਾਂ ਦੀ ਦੂਜੀ ਆਰ.ਟੀ-ਪੀ.ਸੀ.ਆਰ. ਰਿਪੋਰਟ ਦਾ ਨਤੀਜਾ ਸ਼ਾਮ ਤੋਂ ਪਹਿਲਾਂ ਨਹੀਂ ਆਏਗਾ, ਇਸ ਲਈ ਮੈਚ ਦਾ ਆਯੋਜਨ ਨਹੀਂ ਹੋ ਸਕੇਗਾ।’ ਕੇ.ਕੇ.ਆਰ. ਨੇ ਆਪਣਾ ਪਿਛਲਾ ਮੁਕਾਬਲਾ 29 ਅਪੈ੍ਰਲ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ ਅਹਿਮਦਾਬਾਦ ਵਿਚ ਖੇਡਿਆ ਸੀ ਅਤੇ ਪਾਜ਼ੇਟਿਵ ਨਤੀਜੇ ਆਉਣ ਦੇ ਬਾਅਦ ਟੂਰਨਾਮੈਂਟ ਵਿਚ ਘਬਰਾਹਟ ਦੀ ਸਥਿਤੀ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਕੇ.ਕੇ.ਆਰ. ਦੇ ਪੈਟ ਕਮਿੰਸ ਨੇ ਆਈ.ਪੀ.ਐਲ. ਦੇ ਸਾਰੇ ਆਸਟ੍ਰੇਲੀਆਈ ਖਿਡਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : IPL ’ਤੇ ਕੋਰੋਨਾ ਦਾ ਸਾਇਆ, KKR ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ
ਮੰਨਿਆ ਜਾ ਰਿਹਾ ਹੈ ਕਿ ਚਕਰਵਰਤੀ ਜਦੋਂ ਮੌਢੇ ਦੀ ਸਕੈਨ ਲਈ ਹਸਪਤਾਲ ਗਏ ਸਨ ਤਾਂ ਇਸ ਵਾਇਰਸ ਨਾਲ ਪੀੜਤ ਹੋਏ। ਚਕਰਵਰਤੀ ਨੇ ਮੌਜੂਦਾ ਸੀਜ਼ਨ ਵਿਚ ਕੇ.ਕੇ.ਆਰ. ਦੇ ਸਾਰੇ ਮੈਚਾਂ ਵਿਚ ਹਿੱਸਾ ਲਿਆ ਹੈ ਅਤੇ 7 ਵਿਕਟਾਂ ਨਾਲ ਟੀਮ ਦੇ ਸਭ ਤੋਂ ਸਫ਼ਲ ਖਿਡਾਰੀਆਂ ਵਿਚੋਂ ਇਕ ਹੈ। ਆਈ.ਪੀ.ਐਲ. ਦੀ ਸ਼ੁਰੂਆਤ ਤੋਂ ਪਹਿਲਾਂ ਵੀ ਕੁੱਝ ਖਿਡਾਰੀ ਪਾਜ਼ੇਟਿਵ ਪਾਏ ਗਏ ਸਨ, ਜਿਸ ਵਿਚ ਅਕਸ਼ਰ ਪਟੇਲ ਅਤੇ ਦੇਵਦੱਤ ਪਡਿੱਕਲ ਵਰਗੇ ਖਿਡਾਰੀ ਸ਼ਾਮਲ ਸਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL Points Table : ਪੰਜਾਬ ਨੂੰ ਹਰਾ ਕੇ ਚੋਟੀ ’ਤੇ ਪਹੁੰਚੀ ਦਿੱਲੀ, ਜਾਣੋ ਹੋਰਨਾਂ ਟੀਮਾਂ ਦੀ ਸਥਿਤੀ ਬਾਰੇ
NEXT STORY