ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਖਿਡਾਰੀ ਇਕ ਵਾਰ ਫਿਰ ਵਰਲਡ ਕੱਪ ਜਿੱਤਣ ਦੀ ਮੁਹਿੰਮ 'ਤੇ ਨਿਕਲ ਚੁੱਕੇ ਹਨ। ਆਈ. ਸੀ. ਸੀ. ਅੰਡਰ-19 ਵਰਲਡ ਕੱਪ ਦਾ ਆਯੋਜਨ ਇਸ ਬਾਰ ਦੱਖਣੀ ਅਫਰੀਕਾ ਵਿਚ ਕੀਤਾ ਜਾ ਰਿਹਾ ਹੈ ਅਤੇ ਕਪਤਾਨ ਪ੍ਰਿਯਮ ਗਰਗ ਦੀ ਅਗਵਾਈ ਵਿਚ ਭਾਰਤੀ ਟੀਮ ਦੱ. ਅਫਰੀਕਾ ਰਵਾਨਾ ਹੋ ਗਈ ਹੈ। ਟੂਰਨਾਮੈਂਟ ਅਗਲੇ ਸਾਲ ਜਨਵਰੀ ਵਿਚ ਸ਼ੁਰੂ ਹੋਵੇਗਾ। ਬੀ. ਸੀ. ਸੀ. ਆਈ. ਨੇ ਵੀ ਭਾਰਤੀ ਟੀਮ ਦੇ ਦੱ. ਅਫਰੀਕਾ ਰਵਾਨਾ ਹੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵਿਚ ਬੋਰਡ ਨੇ ਸ਼ੁਭਕਾਮਨਾਵਾਂ ਦਾ ਸੰਦੇਸ਼ ਲਿਖਿਆ ਹੈ। ਵੀਡੀਓ ਦੇ ਕੈਪਸ਼ਨ ਵਿਚ ਬੀ. ਸੀ. ਸੀ. ਆਈ. ਵੱਲੋਂ ਕਿਹਾ ਗਿਆ ਹੈ, ''17 ਜਨਵਰੀ ਤੋਂ ਸ਼ੁਰੂ ਹੋ ਰਹੇ ਵਰਲਡ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਦੱ. ਅਫਰੀਕਾ ਰਵਾਨਾ ਹੋ ਰਹੀ ਸਾਡੀ ਟੀਮ ਅੰਡਰ-19 ਨੂੰ ਸ਼ੁਭਕਾਮਨਾਵਾਂ।''
16 ਟੀਮਾਂ ਵਿਚਾਲੇ ਹੋਣਗੇ ਮੁਕਾਬਲੇ
ਵਰਲਡ ਕੱਪ ਵਿਚ 16 ਟੀਮਾਂ ਦੇ 4-4 ਗਰੁਪ ਬਣਾਏ ਗਏ ਹਨ। ਸਾਬਕਾ ਚੈਂਪੀਅਨ ਭਾਰਤ ਨੂੰ ਗਰੁਪ ਏ ਵਿਚ ਰੱਖਿਆ ਗਿਆ ਹੈ। ਇਸ ਗਰੁਪ ਵਿਚ ਟੀਮ ਇੰਡੀਆ ਤੋਂ ਇਲਾਵਾ ਜਾਪਾਨ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਹਨ। ਹਰ ਗਰੁਪ ਵਿਚ 2 ਟੀਮਾਂ ਸੁਪਰ ਲੀਗ ਗੇੜ ਲਈ ਕੁਆਲੀਫਾਈ ਕਰਨਗੀਆਂ। ਭਾਰਤੀ ਟੀਮ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਦੱ. ਅਫਰੀਕਾ ਅੰਡਰ-19 ਟੀਮ ਖਿਲਾਫ 3 ਵਨ ਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਇਸ ਤੋਂ ਬਾਅਜ 4 ਟੀਮਾਂ ਵਿਚਾਲੇ ਸੀਰੀਜ਼ ਖੇਡੀ ਜਾਵੇਗੀ ਜਿਸ ਵਿਚ ਭਾਰਤੀ ਟੀਮ ਵਿਚ ਹਿੱਸਾ ਲਵੇਗੀ। ਇਸ ਤੋਂ ਬਾਅਦ ਟੀਮ ਵਰਲਡ ਕੱਪ ਵਿਚ ਆਪਣਾ ਦਮ ਦਿਖਾਉਣ ਲਈ ਮੈਦਾਨ 'ਤੇ ਉਤਰੇਗੀ।
ਆਈ. ਪੀ. ਐੱਲ. ਨੀਲਾਮੀ ਵਿਚ ਕਰੋੜਪਤੀ ਹੋਏ ਹਨ ਕਈ ਨਵੇਂ ਚਿਹਰੇ
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸਾਲ ਹੋਣ ਵਾਲੇ 13ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ ਵਿਚ ਭਾਰਤ ਦੀ ਅੰਡਰ-19 ਟੀਮ ਦੇ ਖਿਡਾਰੀਆਂ 'ਤੇ ਵੀ ਕਾਫੀ ਪੈਸਾ ਬਰਸਿਆ ਹੈ। ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਰਾਜਸਥਾਨ ਰਾਇਲਜ਼ ਨੇ 2.4 ਕਰੋੜ ਰੁਪਏ ਵਿਚ ਆਪਣੇ ਨਾਲ ਜੋੜਿਆ ਉੱਥੇ ਹੀ ਰਵੀ ਬਿਸ਼ਨੋਈ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 2 ਕਰੋੜ ਵਿਚ ਖਰੀਦਿਆ। ਟੀਮ ਦੇ ਕਪਤਾਨ ਪ੍ਰਿਯਮ ਗਰਗ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1.90 ਕਰੋਡ ਰੁਪਏ ਵਿਚ ਆਪਣੀ ਟੀਮ 'ਚ ਸ਼ਾਮਲ ਕੀਤਾ ਉੱਥੇ ਹੀ ਕਾਰਤਿਕ ਤਿਆਗੀ ਨੂੰ ਰਾਜਸਥਾਨ ਰਾਇਲਜ਼ ਨੇ 1.30 ਕਰੋੜ ਰੁਪਏ ਦੀ ਕੀਮਤ ਵਿਚ ਖਰੀਦਿਆ।
Year Ender 2019: ਇਨ੍ਹਾਂ ਭਾਰਤੀ ਮਹਿਲਾ ਖਿਡਾਰਨਾਂ ਨੇ ਇਸ ਸਾਲ ਬਣਾਈ ਆਪਣੀ ਖਾਸ ਪਛਾਣ
NEXT STORY