ਡੋਂਘਾਈ ਸਿਟੀ (ਬਿਊਰੋ)— ਯੁਵਾ ਫਾਰਵਰਡ ਲਾਲਰੇਮਸੀਆਮੀ ਦੇ ਬਰਾਬਰੀ ਦੇ ਗੋਲ ਦੀ ਮਦਦ ਨਾਲ ਸਾਬਕਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਪੰਜਵੇਂ ਏਸ਼ੀਆਈ ਚੈਂਪੀਅਨਸ ਟਰਾਫੀ ਮਹਿਲਾ ਹਾਕੀ ਟੂਰਨਾਮੈਂਟ ਦੇ ਅੰਤਿਮ ਰਾਊਂਡ ਰੋਬਿਨ ਮੈਚ 'ਚ ਕੋਰੀਆ ਤੋਂ 1-1 ਨਾਲ ਡਰਾਅ ਖੇਡਿਆ। ਹੁਣ ਦੋਵੇਂ ਟੀਮਾਂ ਐਤਵਾਰ ਨੂੰ ਫਾਈਨਲ 'ਚ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਇਸ ਡਰਾਅ ਨਾਲ ਡਿਫੈਂਡਰ ਸੁਨੀਤਾ ਲਾਕੜਾ ਦੀ ਅਗਵਾਈ ਵਾਲੀ ਭਾਰਤੀ ਟੀਮ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਸਕੋਰ ਬੋਰਡ 'ਚ ਚੋਟੀ 'ਤੇ ਰਹਿਕੇ ਪਹੁੰਚੇਗੀ। ਉਨ੍ਹਾਂ ਨੂੰ ਟੂਰਨਾਮੈਂਟ 'ਚ ਕਿਸੇ ਟੀਮ ਤੋਂ ਹਾਰ ਨਹੀਂ ਮਿਲੀ, ਉਨ੍ਹਾਂ ਨੇ ਜਾਪਾਨ ਦੇ ਖਿਲਾਫ 4-1, ਚੀਨ 'ਤੇ 3-1 ਅਤੇ ਮਲੇਸ਼ੀਆ 'ਤੇ 3-2 ਨਾਲ ਜਿੱਤ ਦਰਜ ਕੀਤੀ।
ਵਿਸ਼ਵ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਕਾਬਜ ਕੋਰੀਆ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਵਿਖਾਈ ਪਰ ਭਾਰਤ ਨੇ ਚੌਥੇ ਹੀ ਮਿੰਟ 'ਚ ਪਹਿਲਾ ਪੈਨਲਟੀ ਕਾਰਨਰ ਹਾਸਲ ਕਰ ਲਿਆ। ਪਰ ਡਰੈਗ ਫਲਿਕਰ ਗੁਰਜੀਤ ਕੌਰ ਨੂੰ ਕੋਰੀਆਈ ਗੋਲਕੀਪਰ ਨੇ ਰੋਕ ਦਿੱਤਾ ਪਰ ਭਾਰਤ ਨੇ ਸਰਕਲ 'ਚ ਕਈ ਵਾਰ ਸੰਨ੍ਹ ਲਾਈ ਪਰ ਕੋਰੀਆਈ ਡਿਫੈਂਸ ਨੂੰ ਤੋੜਨਾ ਚੁਣੌਤੀਪੂਰਨ ਸੀ।
ਚਿਓਨ ਨੇ ਭਾਰਤੀ ਗੋਲਕੀਪਰ ਸਵਿਤਾ ਨੂੰ ਪਛਾੜਦੇ ਹੋਏ ਸ਼ਾਨਦਾਰ ਡਰੈਗ ਫਲਿਕ ਨਾਲ ਗੋਲ ਦਾਗਿਆ ਅਤੇ 1-0 ਨਾਲ ਬੜ੍ਹਤ ਹਾਸਲ ਕਰ ਲਈ। ਤੀਜੇ ਕੁਆਰਟਰ 'ਚ ਕੋਈ ਗੋਲ ਨਹੀਂ ਹੋ ਸਕਿਆ ਤਾਂ ਚੌਥੇ ਕੁਆਰਟਰ ਦੇ ਸ਼ੁਰੂ 'ਚ ਭਾਰਤ ਨੇ ਇਕ ਪੈਨਲਟੀ ਕਾਰਨਰ ਗੁਆ ਦਿੱਤਾ। ਪਰ ਕੋਰੀਆਈ ਖਿਡਾਰਨਾਂ ਇਸ ਨੂੰ ਗੋਲ 'ਚ ਤਬਦੀਲ ਨਹੀਂ ਸਕੀਆਂ।
ਲਾਲਰੇਮਸਿਆਮੀ ਦੀ ਮਦਦ ਨਾਲ ਭਾਰਤ ਨੇ ਪੈਨਲਟੀ ਕਾਰਨਰ ਹਾਸਲ ਕੀਤਾ। ਗੁਰਜੀਤ ਦੀ ਫਲਿਕ ਗੋਲਕੀਪਰ ਦੇ ਪੈਡ ਨਾਲ ਰਿਬਾਊਂਡ ਹੋ ਗਈ ਪਰ ਲਾਲਰੇਮਸਿਆਮੀ ਨੇ ਇਸ ਨੂੰ ਗੋਲ 'ਚ ਬਦਲ ਕੇ 1-1 ਨਾਲ ਬਰਾਬਰੀ ਕਰ ਲਈ। ਅੰਤਿਮ ਕੁਆਰਟਰ 'ਚ ਹਾਲਾਂਕਿ ਦੋਹਾਂ ਟੀਮਾਂ ਨੇ ਬੜ੍ਹਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। 54ਵੇਂ ਮਿੰਟ 'ਚ ਕੋਰੀਆ ਨੇ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਗੋਲਕੀਪਰ ਨੇ ਇਸ ਨੂੰ ਰੋਕ ਦਿੱਤਾ।
IPL: ਧਵਨ ਕੁਲਕਰਨੀ ਦੇ ਅੱਗੇ ਫੇਲ ਹੋ ਜਾਂਦਾ ਹੈ ਵਿਰਾਟ ਦਾ ਬੱਲਾ
NEXT STORY