ਕੇਪਟਾਊਨ- ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਮਾਸਪੇਸ਼ੀ ਦੀ ਸੱਟ ਕਾਰਨ ਪਾਕਿਸਤਾਨ ਖਿਲਾਫ ਚੱਲ ਰਹੀ ਵਨਡੇ ਸੀਰੀਜ਼ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਹਾਰਾਜ ਦੇ ਸਕੈਨ 'ਚ ਖੱਬਾ ਐਡਕਟਰ ਸਟ੍ਰੇਨ ਪਾਇਆ ਗਿਆ ਹੈ। ਦੱਖਣੀ ਅਫਰੀਕਾ ਨੇ ਪਾਕਿਸਤਾਨ ਦੇ ਖਿਲਾਫ ਦੂਜੇ ਅਤੇ ਤੀਜੇ ਵਨਡੇ ਲਈ ਟੀਮ 'ਚ ਮਹਾਰਾਜ ਦੀ ਜਗ੍ਹਾ ਬਜੋਰਨ ਫਾਰਚੁਇਨ ਨੂੰ ਚੁਣਿਆ ਹੈ।
ਮਹਾਰਾਜ ਨੂੰ ਮੰਗਲਵਾਰ ਨੂੰ ਪਹਿਲੇ ਵਨਡੇ ਤੋਂ ਪਹਿਲਾਂ ਅਭਿਆਸ ਦੌਰਾਨ ਇਹ ਸੱਟ ਲੱਗੀ ਸੀ। ਪਹਿਲੇ ਮੈਚ 'ਚ ਮਹਾਰਾਜ ਨੇ ਟਾਸ ਤੋਂ ਠੀਕ ਪਹਿਲਾਂ ਮੈਦਾਨ ਤੋਂ ਬਾਹਰ ਹੋ ਗਏ ਅਤੇ ਆਖਰੀ ਸਮੇਂ 'ਤੇ ਤੇਜ਼ ਗੇਂਦਬਾਜ਼ ਆਲਰਾਊਂਡਰ ਐਂਡੀਲੇ ਫੇਹਲੁਕਵਾਯੋ ਨੂੰ ਦੱਖਣੀ ਅਫਰੀਕਾ ਦੇ ਇਲੈਵਨ 'ਚ ਸ਼ਾਮਲ ਕੀਤਾ ਗਿਆ। ਪਾਕਿਸਤਾਨ ਦੇ ਖਿਲਾਫ ਦੋ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ 26 ਦਸੰਬਰ ਤੋਂ ਸੈਂਚੁਰੀਅਨ 'ਚ ਸ਼ੁਰੂ ਹੋਵੇਗਾ। ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਉਣ ਤੋਂ ਇੱਕ ਜਿੱਤ ਦੂਰ ਹੈ। ਦੱਖਣੀ ਅਫਰੀਕਾ ਫਿਲਹਾਲ ਅੰਕ ਸੂਚੀ 'ਚ ਪਹਿਲੇ ਨੰਬਰ 'ਤੇ ਹੈ।
ਚੈਂਪੀਅਨਸ ਟਰਾਫੀ 2025 ਸਬੰਧੀ ਅੜਿੱਕਾ ਖਤਮ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋਇਆ
NEXT STORY