ਨਵੀਂ ਦਿੱਲੀ– ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 15 ਤੋਂ 17 ਅਕਤੂਬਰ ਤਕ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ 141ਵੇਂ ਸੈਸ਼ਨ ਦੀ ਮੇਜ਼ਬਾਨੀ ਕਰੇਗੀ। ਇਸ ਨੂੰ ਓਲੰਪਿਕ ਖੇਡਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਆਈ. ਓ. ਸੀ. ਸੈਸ਼ਨ, ਓਲੰਪਿਕ ਖੇਡਾਂ ’ਤੇ ਫੈਸਲਾ ਲੈਣ ਵਾਲੀ ਸਭ ਤੋਂ ਵੱਡੀ ਬਾਡੀ ਹੈ, ਜਿਸ ਵਿਚ ਓਲੰਪਿਕ ਚਾਰਟਰ ਨੂੰ ਅਪਣਾਉਣਾ ਜਾਂ ਸੋਧ ਕਰਨਾ, ਆਈ. ਓ. ਸੀ. ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਕਰਨਾ ਤੇ ਓਲੰਪਿਕ ਦੇ ਮੇਜ਼ਬਾਨ ਸ਼ਹਿਰ ਦੀ ਚੋਣ ਸ਼ਾਮਲ ਹੈ। ਜਿਵੇਂ ਕ੍ਰਿਕਟ ਨੂੰ ਓਲੰਪਿਕ ਵਿਚ ਸ਼ਾਮਲ ਕੀਤੇ ਜਾਣ ਦੀ ਚਰਚਾ ਜ਼ੋਰਾਂ ’ਤੇ ਹੈ ਤੇ ਜੇਕਰ ਇਸ ਨੂੰ 2028 ਦੇ ਲਾਸ ਏਂਜਲਸ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਨ ਦਾ ਫੈਸਲਾ ਹੁੰਦਾ ਹੈ ਤਾਂ ਇਸਦਾ ਐਲਾਨ ਮੁੰਬਈ ਦੇ ਆਈ. ਓ. ਸੀ. ਸੈਸ਼ਨ ਵਿਚ ਹੀ ਹੋਵੇਗਾ।
ਇਹ ਵੀ ਪੜ੍ਹੋ : ਭਾਰਤ ਦੀ ਜਿੱਤ 'ਤੇ ਆਥਿਆ ਸ਼ੈੱਟੀ ਨੇ ਪਤੀ KL ਰਾਹੁਲ ਨੂੰ ਕਿਹਾ 'ਬੈਸਟ', ਅਨੁਸ਼ਕਾ ਨੇ ਵੀ ਦਿੱਤੀ ਇਹ ਪ੍ਰਤੀਕਿਰਿਆ
ਇਸ ਸੈਸ਼ਨ ਦੌਰਾਨ ਭਾਰਤ ਆਉਣ ਵਾਲੀਆਂ ਦੁਨੀਆਂ ਦੀਆਂ ਮੰਨੀਆਂ-ਪ੍ਰਮੰਨੀਆਂ ਖੇਡ ਹਸਤੀਆਂ ਵਿਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੁਖੀ ਥਾਮਸ ਬਾਕ, ਫੁੱਟਬਾਲ ਦੀ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਫੀਫਾ ਦੇ ਮੁਖੀ ਜਿਆਨੀ ਇਨਫੈਂਟਿਨੋ , ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕਸ ਫੈੱਡਰੇਸ਼ਨ ਦੇ ਮੁਖੀ ਸੇਬੇਸਟੀਅਨ ਕੋ, ਮੋਨੱਕੋ ਦੇ ਰਾਜਕੁਮਾਰ ਅਲਬਰਟ-2 ਤੇ ਪੋਲ ਵਾਲਟ ਚੈਂਪੀਅਨ ਯੇਲੇਨਾ ਇਸਿਨਬਾਯੋਵਾ ਸ਼ਾਮਲ ਹਨ।
ਪਿਛਲੇ ਸਾਲ ਫਰਵਰੀ ਵਿਚ ਨੀਤਾ ਅੰਬਾਨੀ ਜਦੋਂ ਬੀਜਿੰਗ ਵਿਚ ਓਲੰਪਿਕ ਸੈਸ਼ਨ ਦੀ ਮੇਜ਼ਬਾਨੀ ਲਈ ਕੋਸ਼ਿਸ਼ ਕਰ ਰਹੀ ਸੀ ਤਦ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਭਾਰਤ ਦੇ ਪੱਖ ਵਿਚ ਇੰਨੀ ਜ਼ਬਰਦਸਤ ਵੋਟਿੰਗ ਹੋਵੇਗੀ। ਇਸ ਵੋਟਿੰਗ ਵਿਚ ਕੁਲ 76 ਵੋਟਾਂ ਵਿਚੋਂ 75 ਭਾਰਤ ਨੂੰ ਮਿਲੀਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CM ਭਗਵੰਤ ਮਾਨ ਨੇ ਕੋਚਾਂ ਨੂੰ ਕੀਤਾ ਸਨਮਾਨਿਤ, ਖਿਡਾਰੀਆਂ ਨੂੰ ਲੈ ਕੇ ਆਖ਼ੀਆ ਅਹਿਮ ਗੱਲਾਂ (ਵੀਡੀਓ)
NEXT STORY