ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਅਤੇ ਆਈ. ਪੀ. ਐੱਲ. 'ਚ ਕਿੰਗਜ਼ ਇਲੈਵਨ ਪੰਜਾਬ ਫਰੈਚਾਇਜ਼ੀ ਦੀ ਸਹਿ-ਮਾਲਕਣ ਪ੍ਰੀਟੀ ਜਿੰਟਾ ਨੇ ਦੱਖਣੀ ਅਫਰੀਕਾ ਦੀ ਗਲੇਬਲ ਟੀ-20 ਲੀਗ 'ਚ ਸਟੇਲੇਨਬੋਸ਼ ਨਾਂ ਦੀ ਫ੍ਰੈਚਾਇਜ਼ੀ ਖਰੀਦੀ ਹੈ। ਕ੍ਰਿਕਟ ਦੱਖਣੀ ਅਫਰੀਕਾ (cca) ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
csa ਦੇ ਮੁੱਖ ਅਧਿਕਾਰੀ ਹਾਰੂਨ ਲੋਗਾਰਟ ਨੇ ਕਿਹਾ ਕਿ ਮੈਨੂੰ ਪ੍ਰੀਟੀ ਜਿੰਟਾ ਦਾ ਦੱਖਣੀ ਅਫਰੀਕਾ ਅਤੇ ਗਲੇਬਲ ਟੀ-20 ਲੀਗ 'ਚ ਸਵਾਗਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਬਾਲੀਵੁੱਡ ਦੀ ਸਟਾਰ ਦਾ ਇਸ ਟੀਮ ਦਾ ਇਸ ਲੀਗ 'ਚ ਆਉਣ ਲਈ ਦੱਸਿਆ ਹੈ ਕਿ ਇਹ ਲੀਗ ਵਿਸ਼ਵ ਪੱਧਰ 'ਤੇ ਕਿੰਨੀ ਪ੍ਰਸਿੱਧ ਹੈ। ਪ੍ਰੀਟੀ 2008 'ਚ ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕਣ ਬਣੀ ਸੀ ਉਹ ਇਕੱਲੀ ਮਾਲਕਣ ਸੀ। ਜਿਸ ਨੇ ਆਈ. ਪੀ. ਐੱਲ. 'ਚ ਟੀਮ ਖਰੀਦੀ ਸੀ।
ਪ੍ਰੀਟੀ ਨੇ ਕਿਹਾ ਕਿ ਮੈਂ ਹਾਰੂਨ ਲੋਗਾਰਟ ਦਾ ਧੰਨਵਾਦ ਕਰਦੀ ਹਾਂ ਅਤੇ ਨਾਲ ਹੀ ਕ੍ਰਿਕਟ ਦੱਖਣੀ ਅਫਰੀਕਾ ਦਾ ਟੀ-20 ਲੀਗ ਨੂੰ ਲੈ ਕੇ ਜੁਜੂਨ, ਜਜਬੇ ਦੀ ਵੀ ਪ੍ਰਸ਼ੰਸਾ ਕਰਦੀ ਹਾਂ ਜਿਸ ਨੇ ਮੈਨੂੰ ਇਸ ਲੀਗ 'ਚ ਆਉਣ ਦੇ ਲਈ ਪ੍ਰੇਰਿਤ ਕੀਤਾ।
ਉਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਦੱਖਣੀ ਅਫਰੀਕਾ ਦੇ ਨੌਜਵਾਨ ਖਿਡਾਰੀਆਂ ਦੇ ਲਈ ਬਿਹਤਰੀਨ ਮੌਕਾ ਹੈ। ਇਹ ਲੀਗ ਉਨ੍ਹਾਂ ਨੇ ਮੌਕਾ ਦੇਵੇਗੀ ਆਪਣੀ ਪ੍ਰਤਿਭਾ ਨੂੰ ਦਰਸਾਉਦਾ ਹੈ। ਫ੍ਰੈਚਾਇਜ਼ੀ ਦੇ ਮਾਰਕੀ ਖਿਡਾਰੀ ਅਤੇ ਦੱਖਣੀ ਅਫਰੀਕਾ ਟੀਮ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਕਿ ਮੈਂ ਪ੍ਰੀਟੀ ਜਿੰਟਾ ਦਾ ਸਵਾਗ ਕਰਦਾ ਹਾਂ।
6 ਸਾਲ ਦੀ ਕਿਊਟ ਫੈਨਜ਼ ਨੇ ਲਿਖੀ ਸਚਿਨ ਨੂੰ ਚਿੱਠੀ, ਮਿਲਿਆ ਇਹ ਜਵਾਬ
NEXT STORY