ਦੁਬਈ : ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਸ਼ਨੀਵਾਰ ਨੂੰ ਖੇਡੇ ਗਏ ਮੈਚ ਵਿਚ ਬੈਂਗਲੁਰੂ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਉਥੇ ਹੀ ਇਸ ਮੈਚ ਦੇ ਆਖ਼ਰੀ ਓਵਰ ਵਿਚ ਆਰ.ਸੀ.ਬੀ. ਨੂੰ ਜਿੱਤਣ ਲਈ 10 ਦੌੜਾਂ ਚਾਹੀਦੀਆਂ ਸਨ ਤਾਂ ਕੈਮਰਾਮੈਨ ਨੇ ਟੀਮ ਦੇ ਡਰੈਸਿੰਗ ਰੂਮ ਵੱਲੋਂ ਕੈਮਰਾ ਘੁਮਾਇਆ। ਇਸ ਦੌਰਾਨ ਓਪਨਰ ਆਰੋਨ ਫਿੰਚ ਸਮੋਕਿੰਗ ਕਰਦੇ ਨਜ਼ਰ ਆਏ। ਸ਼ਾਇਦ ਉਹ ਈ-ਸਿਗਰਟ ਪੀ ਰਹੇ ਸਨ।
ਇਹ ਵੀ ਪੜ੍ਹੋ: ਮੈਚ ਦੇਖਣ ਪਹੁੰਚੀ ਅਨੁਸ਼ਕਾ ਨੇ ਫਲਾਂਟ ਕੀਤਾ 'ਬੇਬੀ ਬੰਪ', ਦੂਜੀ ਵਾਰ ਵਿਰਾਟ ਲਈ ਹੋਈ ਲੱਕੀ ਸਾਬਿਤ, ਵੇਖੋ ਤਸਵੀਰਾਂ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਫਿੰਚ ਨੂੰ ਸਮੋਕਿੰਗ ਕਰਦੇ ਸਾਫ਼ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਇਸ ਨੂੰ ਲੈ ਕੇ ਨਾਰਾਜ਼ਗੀ ਵੀ ਜਤਾਈ ਹੈ। ਕਈ ਯੂਜ਼ਰਸ ਨੇ ਆਈ.ਪੀ.ਐਲ. ਵਿਚ ਡ੍ਰੈਸਿੰਗ ਰੂਮ ਦੇ ਨਿਯਮਾਂ 'ਤੇ ਸਵਾਲ ਚੁੱਕੇ ਅਤੇ ਆਰ.ਸੀ.ਬੀ., ਆਰੋਨ ਫਿੰਚ ਦੀ ਕਾਫ਼ੀ ਆਲੋਚਨਾ ਵੀ ਕੀਤੀ। ਅਜਿਹੇ ਵਿਚ ਇਥ ਵਾਰ ਆਈ.ਪੀ.ਐਲ. ਗਲਤ ਕਾਰਨਾ ਕਾਰਨ ਸੁਰਖ਼ੀਆਂ ਵਿਚ ਆ ਗਿਆ ਹੈ।
ਇਹ ਵੀ ਪੜ੍ਹੋ: ਗੂਗਲ ਦੀ ਵੱਡੀ ਕਾਰਵਾਈ, ਬੰਦ ਕੀਤੇ 3 ਹਜ਼ਾਰ YouTube Channels

IPL 2020 SRH vs KKR : ਸੁਪਰ ਓਵਰ 'ਚ ਕੋਲਕਾਤਾ ਨੇ ਹੈਦਰਾਬਾਦ ਨੂੰ ਹਰਾਇਆ
NEXT STORY