ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਪਤਾਨ ਅਤੇ ਮਹਾਨ ਟੈਸਟ ਕ੍ਰਿਕਟਰ ਸੁਨੀਲ ਗਾਵਸਕਰ ਆਈ.ਪੀ.ਐਲ. 2020 ਵਿਚ ਕਮੈਂਟਰੀ ਕਰ ਰਹੇ ਹਨ ਪਰ ਸੋਸ਼ਲ ਮੀਡੀਆ 'ਤੇ ਸੁਨੀਲ ਗਾਵਸਕਰ ਦੇ ਕੱਦ ਦਾ ਮਜ਼ਾਕ ਬਣਾਇਆ ਗਿਆ ਹੈ। ਦੱਸ ਦੇਈਏ ਗਾਵਸਕਰ ਸਾਬਕਾ ਇੰਗਲਿਸ਼ ਕ੍ਰਿਕਟਰ ਕੇਵਿਨ ਪੀਟਰਸਨ ਅਤੇ ਆਸਟਰੇਲੀਅਨ ਸਪੋਰਟਸ ਐਕਰ ਨੇਰੋਲੀ ਮੀਡੋਜ ਨਾਲ ਖੜ੍ਹੇ ਸਨ ਅਤੇ ਉਨ੍ਹਾਂ ਦਾ ਕੱਦ ਦੋਵਾਂ ਤੋਂ ਹੀ ਘੱਟ ਸੀ, ਜਿਸ ਦੇ ਬਾਅਦ ਇਕ ਟਵਿਟਰ ਯੂਜ਼ਰ ਨੇ ਗਾਵਸਕਰ ਦੇ ਕੱਦ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: 4 ਦਿਨ ਦੀ ਗਿਰਾਵਟ ਮਗਰੋਂ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ, ਹੁਣ ਇੰਨੇ 'ਚ ਪਏਗਾ 10 ਗ੍ਰਾਮ ਗੋਲਡ
ਸੁਨੀਲ ਗਾਵਸਕਰ ਦਾ ਇਹ ਅਪਮਾਨ ਸੌਰਾਸ਼ਟਰ ਲਈ ਰਣਜੀ ਟਰਾਫੀ ਖੇਡਣ ਵਾਲੇ ਸ਼ੈਲਡਨ ਜੈਕਸਨ ਨਹੀਂ ਸਹਿ ਸਕੇ ਅਤੇ ਉਨ੍ਹਾਂ ਨੇ ਉਸ ਯੂਜ਼ਰ ਨੂੰ ਕਰਾਰਾ ਜਵਾਬ ਦਿੱਤਾ। ਸ਼ੈਲਡਨ ਜੈਕਸਨ ਨੇ ਲਿਖਿਆ, 'ਹੋ ਸਕਦਾ ਹੈ ਗਾਵਸਕਰ ਕੱਦ ਵਿਚ ਛੋਟੇ ਹੋਣ ਪਰ ਤੁਸੀਂ ਇਹ ਵੇਖੋ ਕਿ ਉਨ੍ਹਾਂ ਨੇ ਦੇਸ਼ ਲਈ ਕੀ ਕੀਤਾ ਹੈ। ਅਜਿਹਾ ਜ਼ਿਆਦਾ ਲੰਬੇ ਲੋਕ ਹਾਸਲ ਨਹੀਂ ਕਰ ਸਕੇ ਹੋ ਜੋ ਗਾਵਸਕਰ ਨੇ ਕੀਤਾ ਹੈ। ਤੁਹਾਡੇ ਟਵੀਟ ਵਿਚ ਮੈਨੂੰ ਕਾਫ਼ੀ ਨਕਾਰਾਤਮਕਤਾ ਵਿੱਖ ਰਹੀ ਹੈ, ਥੋੜ੍ਹਾ ਸਕਰਾਤਮਕਤਾ ਫੈਲਾਉਣ ਦੀ ਕੋਸ਼ਿਸ਼ ਕਰੋ।'
ਇਹ ਵੀ ਪੜ੍ਹੋ: ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਨੰਨ੍ਹੇ ਯੁਵਰਾਜ-ਹੇਜ਼ਲ ਦੀ ਤਸਵੀਰ
ਦੱਸ ਦੇਈਏ ਕਿ ਸੁਨੀਲ ਗਾਵਸਕਰ ਦਾ ਕੱਦ 5 ਫੁੱਟ 4 ਇੰਚ ਜ਼ਰੂਰ ਹੈ ਪਰ ਉਨ੍ਹਾਂ ਦੇ ਨਾਮ ਕਈ ਕ੍ਰਿਕਟ ਰਿਕਾਰਡ ਹਨ। ਉਹ ਟੈਸਟ ਕ੍ਰਿਕਟ ਵਿਚ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਅਤੇ 34 ਸੈਂਕੜੇ ਬਣਾਉਣ ਵਾਲੇ ਪਹਿਲੇ ਕ੍ਰਿਕਟਰ ਹਨ। ਉਨ੍ਹਾਂ ਦੇ ਨਾਮ 108 ਵਨਡੇ ਮੈਚਾਂ ਵਿਚ 3092 ਦੌੜਾਂ ਦਰਜ ਹਨ, ਜਿਨ੍ਹਾਂ ਵਿਚ 27 ਅਰਧ ਸੈਂਕੜੇ ਸ਼ਾਮਲ ਹਨ।
ਇਹ ਵੀ ਪੜ੍ਹੋ: IPL 2020 : ਆਪਣੇ ਪਸੰਦੀਦਾ ਮੈਦਾਨ ਸ਼ਾਰਜਾਹ 'ਚ ਦਿੱਲੀ ਦਾ ਜਿੱਤ ਅਭਿਆਨ ਰੋਕਣ ਉਤਰਣਗੇ ਰਾਇਲਜ਼
ਨਾਰਵੇ ਨੂੰ ਹਰਾ ਕੇ ਸਰਬੀਆ ਨੇ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਦੇ ਪਲੇਆਫ ਫਾਈਨਲਸ 'ਚ ਬਣਾਈ ਜਗ੍ਹਾ
NEXT STORY