ਨਵੀਂ ਦਿੱਲੀ (ਭਾਸ਼ਾ) : ਵਿਰਾਟ ਕੋਹਲੀ ਦੀ ਅਗਵਾਈ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਟੀਮ ਯੂ.ਏ.ਈ. ਵਿਚ ਇੰਡੀਅਨ ਪ੍ਰੀਮੀਅਰ ਲੀਗ ਖੇਡੇਗੀ ਤਾਂ ਕੋਰੋਨਾ ਯੋਧਿਆਂ ਦੇ ਸਨਮਾਨ ਵਿਚ ਖਿਲਾੜੀਆਂ ਦੀ ਜਰਸੀ ਦੇ ਪਿੱਛੇ 'ਮਾਈ ਕੋਵਿਡ ਹੀਰੋਜ਼' ਲਿਖਿਆ ਹੋਵੇਗਾ। ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਯੂ.ਏ.ਈ. ਵਿਚ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਇਸ ਜਰਸੀ ਦੇ ਲਾਂਚ ਮੌਕੇ ਵੀਰਵਾਰ ਨੂੰ ਕਿਹਾ,'ਪਹਿਲੀ ਵਾਰ ਇਕ ਟੀਮ ਦੇ ਰੂਪ ਵਿਚ ਅਸੀਂ ਇਸ ਤਰ੍ਹਾਂ ਦੀ ਸ਼ਾਨਦਾਰ ਮੁਹਿੰਮ ਨਾਲ ਜੁੜੇ। ਇਹ ਉਨ੍ਹਾਂ ਕੋਰੋਨਾ ਯੋਧਿਆਂ ਨੂੰ ਸਮਰਪਤ ਹੈ ਜਿਨ੍ਹਾਂ ਨੇ ਆਪਣੀ ਪਰਵਾਹ ਕੀਤੇ ਬਿਨਾਂ ਬਿਨਾਂ ਸਵਾਰਥ ਦੇ ਦੂਜਿਆਂ ਦੇ ਬਾਰੇ ਵਿਚ ਸੋਚਿਆ।' ਉਨ੍ਹਾਂ ਕਿਹਾ, 'ਇਹ ਸਾਡੇ ਵਲੋਂ ਉਨ੍ਹਾਂ ਲਈ ਸਲਾਮ ਹੈ। ਇਸ ਜਰਸੀ ਨੂੰ ਪਛਾਣ ਸਾਡੇ ਲਈ ਫਖ਼ਰ ਦੀ ਗੱਲ ਹੈ। ਅਸੀਂ ਸੋਚ ਵੀ ਨਹੀਂ ਸਕਦੇ ਜਿਨ੍ਹਾਂ ਚੁਣੌਤੀਆਂ ਦਾ ਉਨ੍ਹਾਂ ਨੇ ਸਾਹਮਣਾ ਕੀਤਾ ਹੈ। ਮੈਂ ਆਪਣੀ ਹਾਉਸਿੰਗ ਸੋਸਾਇਟੀ ਵਿਚ ਰੋਜ਼ਾਨਾ ਦੇ ਕੰਮ ਕਰਣ ਵਾਲਿਆਂ ਨੂੰ ਪਿਛਲੇ 6-7 ਮਹੀਨੇ ਤੋਂ ਕਠਿਨ ਹਾਲਾਤ ਵਿਚ ਵੀ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰਦੇ ਵੇਖਿਆ ਹੈ, ਜਿਸ ਨਾਲ ਮੈਂ ਬਹੁਤ ਕੁੱਝ ਸਿੱਖਿਆ ਹੈ। ਉਨ੍ਹਾਂ ਕੋਲ ਬਦਲ ਸੀ ਪਰ ਉਹ ਕੰਮ ਤੋਂ ਭੱਜੇ ਨਹੀਂ।'
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਭਾਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਆਰ.ਸੀ.ਬੀ. ਦੇ ਚੇਅਰਮੈਨ ਸੰਜੀਵ ਚੂੜੀਵਾਲਾ ਨੇ ਕਿਹਾ,'ਖਿਡਾਰੀ ਪੂਰੇ ਟੂਰਨਾਮੈਂਟ ਵਿਚ ਮੈਚ ਅਤੇ ਅਭਿਆਸ ਦੌਰਾਨ ਇਸ ਜਰਸੀ ਨੂੰ ਪਾਉਣਗੇ। ਪਹਿਲੇ ਮੈਚ ਵਿਚ ਪਾਈ ਗਈ ਜਰਸੀ ਨਿਲਾਮ ਹੋਵੇਗੀ ਅਤੇ ਉਸ ਤੋਂ ਹੋਣ ਵਾਲੀ ਕਮਾਈ 'ਗਿਵ ਇੰਡੀਆ ਫਾਊਂਡੇਸ਼ਨ' ਨੂੰ ਦਿੱਤੀ ਜਾਵੇਗੀ। ਆਰ.ਸੀ.ਬੀ. ਨੇ ਪਿਛਲੇ ਕੁੱਝ ਸਮੇਂ ਤੋਂ ਆਪਣੇ ਸੋਸ਼ਲ ਮੀਡੀਆ ਹੈਂਡਿਲ 'ਤੇ ਹੈਸ਼ਟੈਗ ਮਾਈ ਕੋਵਿਡ ਹੀਰੋਜ਼ ਅਤੇ ਹੈਸ਼ਟੈਗ ਰੀਅਲ ਚੈਲੇਂਜਰਸ ਮੁਹਿੰਮ ਚਲਾਈ ਹੋਈ ਹੈ, ਜਿਸ ਵਿਚ ਕੋਰੋਨਾ ਕਾਲ ਵਿਚ ਸਮਾਜ ਸੇਵਾ ਕਰ ਰਹੇ ਯੋਧਿਆਂ ਦੀਆਂ ਕਹਾਣੀਆਂ ਵਿਖਾਈ ਜਾ ਰਹੀਆਂ ਹਨ। ਇਨ੍ਹਾਂ ਵਿਚੋਂ 3 ਕੋਰੋਨਾ ਯੋਧੇ ਇਸ ਮੌਕੇ 'ਤੇ ਮੌਜੂਦ ਸਨ, ਜਿਨ੍ਹਾਂ ਵਿਚ ਚੰਡੀਗੜ੍ਹ ਦੇ ਸਿਮਰਨਜੀਤ ਸਿੰਘ ਸ਼ਾਮਲ ਹਨ, ਜੋ ਬਜ਼ੁਰਗ ਹੋਣ ਦੇ ਬਾਵਜੂਦ ਲੋਕਾਂ ਦੀ ਮਦਦ ਲਈ ਅੱਗੇ ਆਏ। ਇਨ੍ਹਾਂ ਦੇ ਇਲਾਵਾ ਅਹਿਮਦਾਬਾਦ ਦੀ ਹੇਤਿਕਾ ਸ਼ਾਹ, ਜਿਨ੍ਹਾਂ ਨੇ ਕੋਰੋਨਾ ਯੋਧਿਆਂ ਲਈ 'ਫੋਰ ਐਸ ਸ਼ੀਲਡ' ਡਿਜਾਇਨ ਕੀਤੀ ਅਤੇ ਕਰਨਾਟਕ ਦੇ ਜੀਸ਼ਾਨ ਜਾਵੇਦ, ਜਿਨ੍ਹਾਂ ਨੇ 'ਮਿਸ਼ਨ ਮਿਲਕ' ਜਰੀਏ ਦਿਹਾੜੀ ਮਜਦੂਰਾਂ ਨੂੰ ਲਗਾਤਾਰ ਦੁੱਧ ਵੰਡਿਆਂ।
ਇਹ ਵੀ ਪੜ੍ਹੋ: ਸਾਬਕਾ ਕੋਚ ਨੇ ਵਿਰਾਟ ਕੋਹਲੀ 'ਤੇ ਲਗਾਇਆ ਵੱਡਾ ਦੋਸ਼, ਦੱਸਿਆ ਟੀਮ ਹੁਣ ਤੱਕ ਕਿਉਂ ਨਹੀਂ ਬਣੀ IPL ਚੈਂਪੀਅਨ
ਸਲਾਮੀ ਬੱਲੇਬਾਜ ਪਾਰਥਿਵ ਪਟੇਲ ਨੇ ਆਪਣੇ ਪਿਤਾ ਲਈ ਨਿਯੁਕਤ ਘਰੇਲੂ ਸਹਾਇਕ ਦਾ ਉਦਾਹਰਣ ਦਿੰਦੇ ਹੋਏ ਕਿਹਾ,'ਸਾਡੇ ਘਰੇਲੂ ਸਹਾਇਕ ਦੀ ਪਤਨੀ ਗਰਭਵਤੀ ਸੀ ਪਰ ਉਹ ਮੇਰੇ ਪਿਤਾ ਨੂੰ ਛੱਡ ਕੇ ਉਸ ਨੂੰ ਮਿਲਣ ਨਹੀਂ ਗਿਆ। ਉਸ ਦਾ ਪੁੱਤਰ ਹੋਇਆ ਅਤੇ 2 ਦਿਨ ਬਾਅਦ ਗੁਜਰ ਗਿਆ ਪਰ ਸਿਹਤ ਪ੍ਰੋਟੋਕਾਲ ਕਾਰਨ ਉਹ ਨਹੀਂ ਗਿਆ।' ਉਨ੍ਹਾਂ ਕਿਹਾ,'ਲੋਕ ਭਾਵੇਂ ਹੀ ਖਿਡਾਰੀਆਂ ਜਾਂ ਕ੍ਰਿਕਟਰਾਂ ਨੂੰ ਰੋਲਮਾਡਲ ਕਹਿਣ ਪਰ ਅਸਲੀ ਯੋਧੇ ਤਾਂ ਇਹ ਲੋਕ ਹਨ।' ਕੋਹਲੀ ਨੇ ਕਿਹਾ,'ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਣਾ ਹੀ ਬਹੁਤ ਵੱਡੀ ਗੱਲ ਹੈ ਅਤੇ ਉਹ ਵੀ ਪ੍ਰਸ਼ੰਸਾ ਜਾਂ ਪ੍ਰਤੀਫਲ ਦੀ ਕਾਮਨਾ ਕੀਤੇ ਬਿਨਾਂ। ਮੈਂ ਇਸ ਪੂਰੇ ਦੌਰ ਵਿਚ ਇਹੀ ਸਿੱਖਿਆ ਹੈ ਕਿ ਜੋ ਹੈ ਉਸ ਵਿਚ ਸੰਤੋਸ਼ ਕਰਣਾ ਸਿੱਖੋ ਅਤੇ ਜਿੰਦਗੀ ਵਿਚ ਬੇਲੌੜਾ ਭੱਜਦੇ ਨਾ ਰਹੋ।'
ਇਹ ਵੀ ਪੜ੍ਹੋ: ਜਦੋਂ ਜੇਲ੍ਹ 'ਚੋਂ ਬਿਨਾਂ ਕੱਪੜਿਆਂ ਦੇ ਫਰਾਰ ਹੋਏ 200 ਕੈਦੀ, ਦੇਖ਼ਦੀ ਰਹਿ ਗਈ ਫੌਜ
ਸਾਬਕਾ ਕੋਚ ਨੇ ਵਿਰਾਟ ਕੋਹਲੀ 'ਤੇ ਲਗਾਇਆ ਵੱਡਾ ਦੋਸ਼, ਦੱਸਿਆ ਟੀਮ ਹੁਣ ਤੱਕ ਕਿਉਂ ਨਹੀਂ ਬਣੀ IPL ਚੈਂਪੀਅਨ
NEXT STORY