ਆਬੂ ਧਾਬੀ- ਮੁੰਬਈ ਇੰਡੀਅਨਜ਼ ਦੇ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਖੇਡੇ ਗਏ ਮੁਕਾਬਲੇ ਵਿਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਸਿਰਫ 16 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ। ਇਸ਼ਾਨ ਨੇ ਇਸ ਦੌਰਾਨ 8 ਚੌਕੇ ਤੇ 2 ਛੱਕੇ ਲਗਾਏ। ਇਹ ਆਈ. ਪੀ. ਐੱਲ. ਇਤਿਹਾਸ ਦਾ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਸ਼ਾਨ ਕਿਸ਼ਨ ਹੁਣ ਕੇ. ਐੱਲ. ਰਾਹੁਲ ਤੇ ਹਾਰਦਿਕ ਪੰਡਯਾ ਦੀ ਉਸ ਲਿਸਟ 'ਚ ਆ ਗਏ ਹਨ, ਜਿਸ ਵਿਚ ਭਾਰਤੀ ਵਲੋਂ ਦੋ ਵਾਰ 20 ਤੋਂ ਘੱਟ ਗੇਂਦਾਂ ਵਿਚ ਅਰਧ ਸੈਂਕੜੇ ਲਗਾਏ ਗਏ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ
ਆਈ. ਪੀ. ਐੱਲ. ਇਤਿਹਾਸ ਦਾ ਸਭ ਤੋਂ ਤੇਜ਼ ਅਰਧ ਸੈਂਕੜਾ
14 ਗੇਂਦਾਂ : ਕੇ. ਐੱਲ. ਰਾਹੁਲ
15 ਗੇਂਦਾਂ : ਯੁਸੂਫ ਪਠਾਨ
15 ਗੇਂਦਾਂ : ਸੁਨੀਲ ਨਰਾਇਣਨ
16 ਗੇਂਦਾਂ : ਸੁਰੇਸ਼ ਰੈਨਾ
16 ਗੇਂਦਾਂ : ਇਸ਼ਾਨ ਕਿਸ਼ਨ
ਇਹ ਖ਼ਬਰ ਪੜ੍ਹੋ- ਫਰਾਂਸ ਦੀ ਯੂਨੀਵਰਸਿਟੀ ਨੇ ਹਰਭਜਨ ਸਿੰਘ ਨੂੰ ਖੇਡਾਂ 'ਚ PHD ਦੀ ਦਿੱਤੀ ਡਿਗਰੀ
ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ
16 ਇਸ਼ਾਨ ਕਿਸ਼ਨ
17 ਕਿਰੋਨ ਪੋਲਾਰਡ
18 ਪ੍ਰਿਥਵੀ ਸ਼ਾਹ
19 ਯਸ਼ਸਵੀ ਜਾਇਸਵਾਲ
ਸੀਜ਼ਨ ਵਿਚ ਪਾਵਰ ਪਲੇਅ ਦੇ ਦੌਰਾਨ ਸਭ ਤੋਂ ਜ਼ਿਆਦਾ ਸਕੋਰ
63 ਗੇਂਦਾਂ ਇਸ਼ਾਨ ਕਿਸ਼ਨ ਬਨਾਮ ਹੈਦਰਾਬਾਦ
50 ਗੇਂਦਾਂ ਯਸ਼ਸਵੀ ਜਾਇਸਵਾਲ ਬਨਾਮ ਚੇਨਈ ਸੁਪਰ ਕਿੰਗਜ਼
48 ਗੇਂਦਾਂ ਪ੍ਰਿਥਵੀ ਸ਼ਾਹ ਬਨਾਮ ਕੋਲਕਾਤਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫਰਾਂਸ ਦੀ ਯੂਨੀਵਰਸਿਟੀ ਨੇ ਹਰਭਜਨ ਸਿੰਘ ਨੂੰ ਖੇਡਾਂ 'ਚ PHD ਦੀ ਦਿੱਤੀ ਡਿਗਰੀ
NEXT STORY