ਨਵੀਂ ਦਿੱਲੀ— ਭਾਰਤ ਖਿਲਾਫ ਟੈਸਟ, ਵਨਡੇ ਅਤੇ ਟੀ-20 ਮਿਲਾ ਕੇ ਕੁਲ 0-9 ਦੀ ਹਾਰ ਦਾ ਸਾਹਮਣਾ ਕਰਨ ਵਾਲੀ ਸ਼੍ਰੀਲੰਕਾਈ ਕ੍ਰਿਕਟ ਟੀਮ ਦੇ ਕੋਚ ਨਿਕ ਪੋਥਾਸ ਨੇ ਮੌਜੂਦਾ ਭਾਰਤੀ ਟੀਮ ਨੂੰ ਵਿਰੋਧੀਆਂ ਖਿਲਾਫ ਬੇ-ਰਹਿਮ ਕਰਾਰ ਦਿੱਤਾ ਹੈ। ਕੋਚ ਨੇ ਆਪਣੀ ਟੀਮ ਨੂੰ ਇਹ ਵੀ ਕਿਹਾ ਹੈ ਕਿ ਉਸਨੂੰ ਮਹਿਮਾਨ ਟੀਮ ਅਤੇ ਉਸਦੇ ਕਪਤਾਨ ਵਿਰਾਟ ਕੋਹਲੀ ਦੇ ਰਵੱਈਏ ਤੋਂ ਸਿੱਖ ਲੈਣੀ ਚਾਹੀਦੀ ਹੈ।
ਆਲ ਬਲੈਕਸ ਦੀ ਤਰ੍ਹਾਂ
ਪੋਥਾਸ ਨੇ ਭਾਰਤੀ ਟੀਮ ਦੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿਚ ਪ੍ਰਦਰਸ਼ਨ ਦੀ ਤਾਰੀਫ ਕਰਦੇ ਹੋਏ ਉਸਦੀ ਤੁਲਨਾ ਨਿਊਜ਼ੀਲੈਂਡ ਦੀ ਵਿਸ਼ਵ ਪ੍ਰਸਿੱਧ ਰਗਬੀ ਟੀਮ ਆਲ ਬਲੈਕਸ ਨਾਲ ਕੀਤੀ। ਨਿਊਜ਼ੀਲੈਂਡ ਦੀ ਇਸ ਰਗਬੀ ਟੀਮ ਦਾ ਰੁਤਬਾ ਅਤੇ ਜਿੱਤ ਦਾ ਰਿਕਾਰਡ ਅਤੇ ਹਮਲਾਵਰ ਰਵੱਈਆ ਖੇਡ ਦੀ ਦੁਨੀਆ ਵਿਚ ਇਕ ਮਿਸਾਲ ਹੈ। ਪੋਥਾਸ ਦੇ ਸ਼ਬਦਾਂ ਵਿਚ, ਭਾਰਤੀ ਟੀਮ ਦਾ ਰਵੱਈਆ ਆਲ ਬਲੈਕਸ ਦੀ ਤਰ੍ਹਾਂ ਹੀ ਹੈ। ਆਲ ਬਲੈਕਸ ਜਿਵੇਂ ਆਪਣੀ ਵਿਰੋਧੀ ਟੀਮ ਲਈ ਬੇ-ਰਹਿਮ ਹੈ, ਵਿਰਾਟ ਕੋਹਲੀ ਦੀ ਅਗਵਾਈ ਵਾਲੀ ਮੌਜੂਦਾ ਭਾਰਤੀ ਕ੍ਰਿਕਟ ਟੀਮ ਵੀ ਉਸੇ ਦੀ ਤਰ੍ਹਾਂ ਅਤੇ ਬੇ-ਰਹਿਮ ਹੈ।
ਸਾਨੂੰ ਸਿਖ ਲੈਣੀ ਚਾਹੀਦੀ ਹੈ
ਸ਼੍ਰੀਲੰਕਾਈ ਕੋਚ ਦੀ ਸਮਝ ਤੋਂ ਭਾਰਤੀ ਟੀਮ ਇਕ ਅਜਿਹੀ ਮਜ਼ਬੂਤ ਟੀਮ ਵਜੋਂ ਵਿਕਸਿਤ ਹੋਈ ਹੈ, ਜਿਸਦੇ ਨਾਲ ਦੂਜੀਆਂ ਟੀਮਾਂ ਨੂੰ ਸਿਖਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੀ ਟੀਮ ਨੂੰ ਖਾਸ ਤੌਰ ਉੱਤੇ ਹਿਦਾਇਤ ਦਿੱਤੀ ਕਿ ਤੁਸੀਂ ਆਪਣੇ ਵਿਰੋਧੀਆਂ ਤੋਂ ਸਿਖੋਂ ਕਿ ਕਿਸ ਤਰ੍ਹਾਂ ਉਹ ਤੁਹਾਨੂੰ ਪੇਸ਼ ਆਏ। ਕੋਚ ਦੇ ਸ਼ਬਦਾਂ ਵਿਚ, ਭਾਰਤੀ ਟੀਮ ਕਿ ਅਜਿਹੀ ਟੀਮ ਹੈ, ਜਿਸ ਦੀ ਤਰ੍ਹਾਂ ਹਰ ਟੀਮ ਬਣਨਾ ਚਾਹੁੰਦੀ ਹੈ। ਉਸ ਵਿਚ ਜ਼ਬਰਦਸਤ ਕਾਬਲੀਅਤ ਹੈ। ਸਾਨੂੰ ਭਾਰਤੀ ਟੀਮ ਤੋਂ ਖੇਡ ਦੇ ਤੌਰ-ਤਰੀਕਿਆਂ ਤੋਂ ਸਿਖ ਲੈਣੀ ਚਾਹੀਦੀ ਹੈ। ਮਿਸਾਲ ਦੇ ਤੌਰ ਉੱਤੇ ਤੁਸੀਂ ਵਿਰਾਟ ਕੋਹਲੀ ਦੀਆਂ ਵਿਕਟਾਂ ਵਿਚਾਲੇ ਦੌੜ ਵੇਖੋ। ਮੈਦਾਨ ਉੱਤੇ ਬਤੌਰ ਕਪਤਾਨ ਉਨ੍ਹਾਂ ਦਾ ਕੰਮ ਵੇਖੋ। ਲੋਕਾਂ ਲਈ ਉਹ ਰੋਲ ਮਾਡਲ ਹਨ। ਵਿਰਾਟ ਨੇ ਟੀਮ ਅੰਦਰ ਜੋ ਸੰਸਕ੍ਰਿਤੀ ਬਣਾਈ ਹੈ, ਉਹ ਕਾਫ਼ੀ ਪ੍ਰਭਾਵੀ ਹੈ। ਉਹ ਵਿਰੋਧੀ ਦਾ ਸਨਮਾਨ ਕਰਦੇ ਹਨ ਪਰ ਮੈਦਾਨ ਉੱਤੇ ਕੋਈ ਰਿਆਇਤ ਨਹੀਂ ਬਰਤਦੇ।
ਕੈਡੇਟ ਰੈਸਲਿੰਗ ਚੈਂਪੀਅਨਸ਼ਿਪ ਮੁਕਾਬਲੇ 'ਚ ਭਾਰਤੀ ਮਹਿਲਾ ਪਹਿਲਵਾਨਾਂ ਨੇ ਜਿੱਤੇ 2 ਤਮਗੇ
NEXT STORY