ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਸਕੱਤਰ ਜੈ ਸ਼ਾਹ ਹਾਲ ਹੀ 'ਚ ਆਈ.ਸੀ.ਸੀ. ਦੇ ਨਵੇਂ ਚੇਅਰਮੈਨ ਬਣੇ ਹਨ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਸਾਰੇ ਕ੍ਰਿਕਟ ਸੰਬੰਧਿਤ ਅਹੁਦਿਆਂ ਨੂੰ ਛੱਡਣਾ ਪਿਆ ਹੈ। ਜੈ ਸ਼ਾਹ ਬੀ.ਸੀ.ਸੀ.ਆਈ. ਦੇ ਸਕੱਤਰ ਹੋਣ ਦੇ ਨਾਲ-ਨਾਲ ਏਸ਼ੀਅਨ ਕ੍ਰਿਕਟ ਕੌਂਸਲ ਯਾਨੀ ਏ.ਸੀ.ਸੀ. ਦੇ ਪ੍ਰੈਜ਼ੀਡੈਂਟ ਵੀ ਸਨ। ਜੈ ਸ਼ਾਹ ਦੇ ਆਈ.ਸੀ.ਸੀ. 'ਚ ਜਾਂਦੇ ਹੀ, ਏ.ਸੀ.ਸੀ. ਨੇ ਆਪਣੇ ਨਵੇਂ ਪ੍ਰੈਜ਼ੀਡੈਂਟ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸ਼੍ਰੀਲੰਕਾ ਕ੍ਰਿਕਟ ਦੇ ਪ੍ਰਧਾਨ ਸ਼ੰਮੀ ਸਿਲਵਾ ਨੂੰ ਏ.ਸੀ.ਸੀ. ਦੇ ਪ੍ਰਧਾਨ ਦਾ ਅਹੁਦੇ ਲਈ ਚੁਣਿਆ ਹੈ। ਏਸ਼ੀਅਨ ਕ੍ਰਿਕਟ ਕੌਂਸਲ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਸ਼ੰਮੀ ਨੇ ਇਸ ਅਹੁਦੇ ਨੂੰ ਸੰਭਾਲ ਲਿਆ ਹੈ।
ਸ਼ੰਮੀ 'ਤੇ ਹੋਵੇਗੀ ਵੱਡੀ ਜ਼ਿੰਮੇਵਾਰੀ
ਏ.ਸੀ.ਸੀ. ਦੇ ਨਵੇਂ ਪ੍ਰਧਾਨ ਸ਼ੰਮੀ ਸਿਲਵਾ 'ਤੇ ਕਈ ਵੱਡੀਆਂ ਜ਼ਿੰਮੇਵਾਰੀਆਂ ਹੋਣਗੀਆਂ। ਸ਼ੰਮੀ ਨੇ ਕਈ ਸਾਲਾਂ ਤਕ ਏ.ਸੀ.ਸੀ. ਦੇ ਨਾਲ ਕੰਮ ਕੀਤਾ ਹੈ। ਉਹ ਏ.ਸੀ.ਸੀ. ਵਿੱਤੀ ਅਤੇ ਮਾਰਕੀਟਿੰਗ ਕਮੇਟ ਦੇ ਚੇਅਰਮੈਨ ਵਜੋਂ ਕੰਮ ਕਰ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਨੂੰ ਏ.ਸੀ.ਸੀ. ਦੇ ਕੰਮਾਂ ਬਾਰੇ ਕਾਫੀ ਹੱਦ ਤਕ ਜਾਣਕਾਰੀ ਹੋਵੇਗੀ। ਜੈ ਸ਼ਾਹ ਦੇ ਕਾਰਜਕਾਲ ਦੌਰਾਨ ਕਈ ਵੱਡੇ ਫੈਸਲੇ ਲਏ ਗਏ ਸਨ। ਅਜਿਹੇ 'ਚ ਸ਼ੰਮੀ ਸਿਲਵਾ 'ਤੇ ਉਨ੍ਹਾਂ ਫੈਸਿਲਆਂ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਹੋਵੇਗੀ।
ਜੈ ਸ਼ਾਹ ਦੀ ਤਾਰੀਫ 'ਚ ਕਹੀ ਇਹਗ ਗੱਲ
ਏ.ਸੀ.ਸੀ. ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸ਼ੰਮੀ ਸਿਲਵਾ ਨੇ ਕਿਹਾ ਕਿ ਏਸ਼ੀਅਨ ਕ੍ਰਿਕਟ ੜ ਦੀ ਅਗਵਾਈ ਕਰਨਾ ਮਾਣ ਵਾਲੀ ਗੱਲ ਹੈ। ਕ੍ਰਿਕੇਟ ਏਸ਼ੀਆ ਦੀ ਧੜਕਣ ਹੈ ਅਤੇ ਮੈਂ ਇਸ ਖੇਡ ਨੂੰ ਵਧਾਉਣ, ਉੱਭਰ ਰਹੀ ਪ੍ਰਤਿਭਾ ਨੂੰ ਮੌਕੇ ਪ੍ਰਦਾਨ ਕਰਨ ਅਤੇ ਇਸ ਸੁੰਦਰ ਖੇਡ ਦੁਆਰਾ ਸਾਨੂੰ ਇਕਜੁੱਟ ਕਰਨ ਵਾਲੇ ਬੰਧਨਾਂ ਨੂੰ ਮਜ਼ਬੂਤ ਕਰਨ ਲਈ ਸਾਰੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ। ਸਿਲਵਾ ਨੇ ਵੀ ਜੈ ਸ਼ਾਹ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਜੈ ਸ਼ਾਹ ਦਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਅਗਵਾਈ ਅਤੇ ਮਹੱਤਵਪੂਰਨ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਿਲਵਾ ਨੇ ਏਸ਼ੀਆਈ ਕ੍ਰਿਕਟ ਲਈ ਮਹੱਤਵਪੂਰਨ ਸਮੇਂ 'ਤੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਉਨ੍ਹਾਂ ਤੋਂ ਜ਼ਮੀਨੀ ਪੱਧਰ 'ਤੇ ਵਿਕਾਸ ਨੂੰ ਤਰਜੀਹ ਦੇਣ ਅਤੇ ਵਿਸ਼ਵ ਪੱਧਰ 'ਤੇ ਉਭਰ ਰਹੇ ਕ੍ਰਿਕਟ ਦੇਸ਼ਾਂ ਨੂੰ ਅੱਗੇ ਵਧਣ ਵਿਚ ਮਦਦ ਦੀ ਉਮੀਦ ਹੈ।
ਪਿਓ ਦੀ ਮਦਦ ਕਰਨਾ ਭਾਰਤੀ ਕ੍ਰਿਕਟਰ ਨੂੰ ਪਿਆ ਮਹਿੰਗਾ, ਜ਼ਿੰਦਗੀ ਹੋ ਗਈ ਤਬਾਹ
NEXT STORY