ਪੁਣੇ—ਚੈੱਕ ਗਣਰਾਜ ਦੇ ਜਿਰੀ ਵੇਸਲੇ ਨੇ ਟਾਟਾ ਓਪਨ ਮਹਾਰਾਸ਼ਟਰ ਦੇ ਪੁਰਸ਼ ਸਿੰਗਲ ਫਾਈਨਲ 'ਚ ਐਤਵਾਰ ਨੂੰ ਬੇਲਾਰੂਸ ਦੇ ਇਗੋਰ ਗੇਰਾਸਿਮੋਵ ਨੂੰ ਹਰਾ ਕੇ ਪਿਛਲੇ ਪੰਜ ਸਾਲ 'ਚ ਆਪਣਾ ਪਹਿਲਾ ਏ. ਟੀ. ਪੀ. ਟੂਰ ਖਿਤਾਬ ਜਿੱਤਿਆ। ਵੇਸਲੇ ਨੇ ਅੱਠਵਾਂ ਦਰਜਾ ਪ੍ਰਾਪਤ ਖਿਡਾਰੀ ਦੇ ਖਿਲਾਫ ਇਸ ਮੁਕਾਬਲੇ ਨੂੰ 7-6, 7-5, 6-3 ਨਾਲ ਆਪਣੇ ਨਾਂ ਕੀਤਾ। ਉਨ੍ਹਾਂ ਨੇ ਆਪਣਾ ਪਿਛਲਾ ਏ. ਟੀ. ਪੀ. ਟੂਰ ਖਿਤਾਬ 2015 'ਚ ਆਕਲੈਂਡ 'ਚ ਜਿੱਤਿਆ ਸੀ।

ਵਿਸ਼ਵ ਰੈਂਕਿੰਗ ਦੇ ਸਾਬਕਾ 35ਵੇਂ ਨੰਬਰ ਦੇ ਖਿਡਾਰੀ ਵੇਸਲੇ ਨੇ ਕਿਹਾ, ''ਮੈਂ ਭਾਰਤ ਵਾਪਸ ਆ ਕੇ ਖਿਤਾਬ ਜਿੱਤ ਕੇ ਕਾਫੀ ਖੁਸ਼ ਹਾਂ। ਮੈਂ ਸਮਰਥਕਾਂ ਦਾ ਧੰਨਵਾਦ ਕਰਦਾ ਹਾਂ। ਮੈਂ ਇਸ ਲੈਅ ਨੂੰ ਆਉਣ ਵਾਲੇ ਟੂਰਨਾਮੈਂਟ 'ਚ ਜਾਰੀ ਰੱਖਾਂਗਾ।'' ਪੁਰਸ਼ ਡਬਲਜ਼ 'ਚ ਕ੍ਰਿਸਟੋਫਰ ਰੂੰਗਕਾਟ ਅਤੇ ਆਂਧਰੇ ਗੋਰਾਂਸਸੋਨ ਦੀ ਜੋੜੀ ਨੇ ਆਪਣਾ ਪਹਿਲਾ ਏ. ਟੀ. ਪੀ. ਖਿਤਾਬ ਜਿੱਤਿਆ। ਇਸ ਜੋੜੀ ਨੇ ਗ੍ਰੈਂਡ ਸਲੈਮ ਜੇਤੂ ਜੋਨਾਥਨ ਇਰਲਿਚ ਅਤੇ ਆਂਦਰੇ ਵਾਸਿਲੇਵਸਕੀ ਦੀ ਜੋੜੀ ਨੂੰ 6-2, 3-6, 10-8 ਨਾਲ ਹਰਾਇਆ।
U-19 WC ਫਾਈਨਲ : ਭਾਰਤੀ ਟੀਮ ਨਾਲ ਭਿੜੇ ਬੰਗਲਾਦੇਸ਼ੀ ਖਿਡਾਰੀ, ਕਪਤਾਨ ਨੇ ਮੰਗੀ ਮੁਆਫੀ
NEXT STORY