ਭੁਵਨੇਸ਼ਵਰ- 6 ਵਾਰ ਦੇ ਚੈਂਪੀਅਨ ਜਰਮਨੀ ਨੇ ਸਪੇਨ ਤੇ ਅਰਜਨਟੀਨਾ ਨੇ ਨੀਦਰਲੈਂਡ ਨੂੰ ਹਰਾ ਕੇ ਬੁੱਧਵਾਰ ਨੂੰ ਇਥੇ ਐੱਫ. ਆਈ. ਐੱਚ. ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਦਿਨ ਦੇ ਪਹਿਲੇ ਕੁਆਰਟਰ ਫਾਈਨਲ ’ਚ ਜਰਮਨੀ ਨੇ ਸਪੇਨ ਨੂੰ ਸ਼ੂਟਆਊਟ ’ਚ 3-1 ਨਾਲ ਹਰਾਇਆ। ਦੋਨੋਂ ਟੀਮਾਂ ਨਿਰਧਾਰਿਤ ਸਮੇਂ ਤੱਕ 2-2 ਨਾਲ ਬਰਾਬਰੀ ’ਤੇ ਸਨ। ਇਸ ਤੋਂ ਬਾਅਦ ਅਰਜਨਟੀਨਾ ਨੇ ਨੀਦਰਲੈਂਡ ਨੂੰ 2-1 ਨਾਲ ਹਰਾਇਆ।
ਇਹ ਖਬਰ ਪੜ੍ਹੋ- ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼
ਜਰਮਨੀ ਨੇ 5ਵੇਂ ਮਿੰਟ ’ਚ ਕ੍ਰਿਸਟੋਫਰ ਕੁਟੇਰ ਦੇ ਪੈਨਲਟੀ ਸਟ੍ਰੋਕ ’ਤੇ ਕੀਤੇ ਗਏ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਲਈ। ਇਸ ਦੇ 6 ਮਿੰਟ ਬਾਅਦ ਹੀ ਹਾਲਾਂਕਿ ਸਪੇਨ ਦੇ ਇਗਨਾਸੀਓ ਅਬਾਜੋ ਨੇ ਪੈਨਲਟੀ ਕਾਰਨਰ ’ਤੇ ਬਰਾਬਰੀ ਦਾ ਗੋਲ ਕੀਤਾ। ਅਗਲੇ 2 ਕੁਆਰਟਰ ’ਚ ਕੋਈ ਗੋਲ ਨਹੀਂ ਹੋ ਸਕਿਆ। ਸਪੇਨ ਨੇ 59ਵੇਂ ਮਿੰਟ ’ਚ ਐਡੁਅਰਡ ਡੇ ਇਗਨਾਸੀਓ ਸੀਮੋ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਲਈ। ਆਖਰੀ ਸੀਟੀ ਬੱਜਣ ’ਤੇ ਜਰਮਨੀ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ ’ਤੇ ਮਾਸੀ ਫਾਂਟ ਨੇ ਗੋਲ ਕਰ ਕੇ ਮੈਚ ਨੂੰ ਸ਼ੂਟਆਊਟ ’ਚ ਖਿੱਚ ਦਿੱਤਾ। ਜੂਨੀਅਰ ਵਿਸ਼ਵ ਕੱਪ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਜਰਮਨੀ ਨੇ 6 ਵਾਰ ਖਿਤਾਬ ਜਿੱਤਿਆ ਹੈ। ਉਸ ਨੇ ਆਖਰੀ ਵਾਰ 2013 ’ਚ ਦਿੱਲੀ ’ਚ ਖਿਤਾਬ ਜਿੱਤਿਆ ਸੀ ਅਤੇ 2016 ’ਚ ਲਖਨਊ ’ਚ ਕਾਂਸੀ ਤਮਗਾ ਆਪਣੇ ਨਾਂ ਕੀਤਾ ਸੀ।
ਇਹ ਖਬਰ ਪੜ੍ਹੋ- ਗਲੇਜਰ ਸਮੂਹ ਨੇ UAE ਟੀ20 ਲੀਗ ’ਚ ਟੀਮ ਖਰੀਦਣ ਦੀ ਕੀਤੀ ਪੁਸ਼ਟੀ
ਅੰਤਿਮ 8 ਦੇ ਦੂਜੇ ਮੈਚ ’ਚ ਪਹਿਲੇ ਗੋਲ ਲਈ 24 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ। ਉਦੋਂ 2005 ਦੇ ਚੈਂਪੀਅਨ ਅਰਜਨਟੀਨਾ ਨੇ ਜੋਕਿਨ ਕਰੂਗਰ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾਈ। ਉਸ ਦੀ ਇਹ ਬੜ੍ਹਤ 1 ਮਿੰਟ ਵੀ ਨਹੀਂ ਰਹੀ। ਨੀਦਰਲੈਂਡ ਦੇ ਮਿਲੇਸ ਬਕੇਨਸ ਨੇ ਅਗਲੇ ਮਿੰਟ ’ਚ ਹੀ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਮੱਧ ਤੱਕ ਸਕੋਰ 1-1 ਨਾਲ ਬਰਾਬਰੀ ’ਤੇ ਰੱਖਿਆ। ਨੀਦਰਲੈਂਡ ਨੇ ਦੂਜੇ ਹਾਫ ’ਚ ਚੰਗੀ ਸ਼ੁਰੂਆਤ ਕੀਤੀ ਅਤੇ ਲਗਾਤਾਰ 4 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਅਰਜਨਟੀਨਾ ਦੀ ਫੀਲਡਿੰਗ ਬੇਹੱਦ ਮਜ਼ਬੂਤ ਸੀ ਅਤੇ ਉਸ ਨੇ ਇਸ ਖਤਰੇ ਨੂੰ ਟਾਲ ਦਿੱਤਾ। ਲੇਕਿਨ ਨੀਦਰਲੈਂਡ ਦੇ ਸਾਰੇ ਯਤਨ ਉਦੋਂ ਬੇਕਾਰ ਸਾਬਿਤ ਹੋਏ ਜਦੋਂ 59ਵੇਂ ਮਿੰਟ ’ਚ ਆਤਮਘਾਤੀ ਗੋਲ ਕਰਨ ਕਾਰਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੈਲਡਨ ਸਕੋਟੇਨ ਨੇ ਉਦੋਂ ਫਲੋਰਿਸ ਮੇਡਨਡੋਰਪ ਦਾ ਕਰਾਸ ਰੋਕਣ ਦੀ ਬਜਾਏ ਗੋਲ ’ਚ ਵੀ ਭੇਜ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗਲੇਜਰ ਸਮੂਹ ਨੇ UAE ਟੀ20 ਲੀਗ ’ਚ ਟੀਮ ਖਰੀਦਣ ਦੀ ਕੀਤੀ ਪੁਸ਼ਟੀ
NEXT STORY