ਸਿਡਨੀ - ਅਮਰੀਕੀ ਪੌਪਸਟਾਰ ਕੈਟੀ ਪੈਰੀ ਨੇ ਬੁੱਧਵਾਰ ਕਿਹਾ ਕਿ ਉਹ ਮੈਲਬੋਰਨ ਵਿਚ ਅਗਲੇ ਸਾਲ ਮਾਰਚ 'ਚ ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਵਿਚ ਪ੍ਰਫਾਰਮ ਕਰੇਗੀ। ਪੈਰੀ ਨੇ ਇੰਸਟਾਗ੍ਰਾਮ 'ਤੇ ਲਿਖਿਆ, ''ਆਸੀ ਆਸੀ ਆਸੀ ਓਈ ਓਈ ਓਈ।'' ਆਸਟ੍ਰੇਲੀਆਈ ਖੇਡ ਪ੍ਰੇਮੀਆਂ ਦਾ ਇਹ ਮਸ਼ਹੂਰ ਨਾਅਰਾ ਹੈ। ਉਸ ਨੇ ਲਿਖਿਆ ਕਿ ਕੁਝ ਰਿਕਾਰਡ ਤੋੜਦੇ ਹਨ। ਮੈਲਬੋਰਨ ਵਿਚ 8 ਮਾਰਚ ਨੂੰ ਮੇਰੇ ਨਾਲ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਵਿਚ ਜੁੜੋ। ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਅਸੀਂ ਇਨ੍ਹਾਂ ਸ਼ਾਨਦਾਰ ਮਹਿਲਾਵਾਂ ਦੀ ਹੌਸਲਾ ਅਫਜ਼ਾਈ ਕਰਾਂਗੇ।
ਮਸ਼ਹੂਰ ਪੌਪਸਟਾਰ ਹੈ ਕੈਟੀ ਪੈਰੀ

35 ਸਾਲ ਦੀ ਕੈਟੀ ਪੈਰੀ ਅਮਰੀਕਾ ਦੀ ਮਸ਼ਹੂਰ ਪੌਪਸਟਾਰ ਹੈ। 125 ਮਿਲੀਅਲਨ ਨੈਟਵਰਥ ਵਾਲੀ ਕੈਟੀ ਪੈਰੀ ਕਈ ਹਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਉਸਦਾ ਫਾਇਰਵਰਕ, ਹਾਟ ਐਂਡ ਕੋਲਡ, ਪਾਰਟ ਆਫ ਸੀ, ਪਾਰਟ ਆਫ ਸੀ, ਚੈਨਡ ਆਫ ਦਿ ਰਿਧਮ, ਆਈ ਕਿਸਡ ਏ ਗਰਲ, ਕੈਲੀਫੋਰਨੀਆ ਗਰਲਸ, ਡਾਰਕ ਹਾਰਸ ਰੋਕ, ਥਿਕਿੰਗ ਆਫ ਯੂ ਗੀਤ ਬਹੁਤ ਹਿੱਟ ਹੋਏ ਸਨ।
ਬਹੁਤ ਖੂਬਸੂਰਤ ਹੈ ਕੈਟੀ ਪੈਰੀ, ਦੇਖੋਂ ਤਸੀਵਰਾਂ



IPL : ਰਾਜਪੂਤ ਰਾਜਸਥਾਨ ਤੇ ਬੋਲਟ ਮੁੰਬਈ ਵਲੋਂ ਖੇਡਣਗੇ
NEXT STORY