ਸਪੋਰਟਸ ਡੈਸਕ — ਨਿਊਜ਼ੀਲੈਂਡ ਨੂੰ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ 5-0 ਨਾਲ ਹਰਾ ਕੇ ਟੀਮ ਇੰਡੀਆ ਬੁਲੰਦ ਹੌਸਲਾਂ ਦੇ ਨਾਲ ਵਨ-ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਹੈਮਿਲਟਨ ਦੇ ਮੈਦਾਨ 'ਤੇ ਉਤਰੀ ਸੀ। ਮੈਚ ਦਾ ਪਹਿਲਾ ਹਿੱਸਾ ਟੀਮ ਇੰਡੀਆ ਦੇ ਨਾਂ ਰਿਹਾ। ਟੀਮ ਇੰਡੀਆ ਨੇ ਪਹਿਲਾਂ ਖੇਡਦੇ ਹੋਏ 347 ਦੌੜਾਂ ਬਣਾਈਆਂ ਪਰ ਭਾਰਤੀ ਟੀਮ ਇਹ ਟੀਚਾ ਰਾਸ ਟੇਲਰ ਦੇ ਸੈਕੜੇ ਦੇ ਕਾਰਨ ਬਚਾ ਨਹੀਂ ਸਕੀ। ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਕਾਫ਼ੀ ਨਿਰਾਸ਼ ਦਿਖਾਈ ਦਿੱਤੇ। ਪੋਸਟ ਮੈਚ ਪ੍ਰੈਜਟੇਸ਼ਨ ਦੇ ਦੌਰਾਨ ਉਨ੍ਹਾਂ ਨੇ ਹਾਰ ਦੇ ਕਾਰਨਾਂ 'ਤੇ ਚਰਚਾ ਵੀ ਕੀਤੀ।
ਕੋਹਲੀ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ ਸੋਚ ਰਹੇ ਸਨ ਕਿ ਪਹਿਲੀ ਪਾਰੀ 'ਚ 347 ਦੌੜਾਂ ਬਣਾਉਣ ਦੇ ਕਾਰਨ ਅਸੀਂ ਮਜ਼ਬੂਤ ਹਾਲਤ 'ਚ ਹਾਂ ਪਰ ਛੇਤੀ ਹੀ ਹਾਲਤ ਨਿਊਜ਼ੀਲੈਂਡ ਦੇ ਪੱਖ 'ਚ ਚੱਲੀ ਗਈ। ਹਾਲਾਂਕਿ ਸਾਡੀ ਗੇਂਦਬਾਜ਼ੀ ਕਰਦੇ ਸਮੇਂ ਸ਼ੁਰੂਆਤ ਚੰਗੀ ਹੋਈ ਸੀ ਪਰ ਬਾਅਦ 'ਚ ਟਾਮ ਲੈਥਮ ਨੇ ਜਿਵੇਂ ਦੀ ਪਾਰੀ ਖੇਡੀ ਉਹ ਸਾਡੇ ਤੋਂ ਮੈਚ ਦੂਰ ਲੈ ਗਏ। ਉਹ ਬੱਲੇਬਾਜ਼ੀ ਹੀ ਨਹੀਂ ਸਗੋਂ ਫੀਲਡਿੰਗ 'ਚ ਵੀ ਬਿਹਤਰ ਦਿਖਾਈ ਦਿੱਤੇ।
ਕੋਹਲੀ ਨੇ ਕਿਹਾ ਕਿ ਮੈਚ ਦੇ ਦੌਰਾਨ ਅਸੀਂ ਕੁਝ ਸੌਖੇ ਕੈਚ ਵੀ ਛੱਡੇ। ਸਾਨੂੰ ਇਸ ਨੂੰ ਹਰ ਹਾਲ 'ਚ ਸੁਧਾਰਨਾ ਹੀ ਹੋਵੇਗਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵਿਰੋਧੀ ਟੀਮ ਨੇ ਅੱਜ ਸਾਡੇ ਤੋਂ ਬਿਹਤਰ ਖੇਡ ਦਿਖਾਈ। ਉਥੇ ਹੀ ਪ੍ਰਿਥਵੀ ਅਤੇ ਮਯੰਕ ਦੀ ਓਪਨਿੰਗ 'ਤੇ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਚੰਗੀ ਸ਼ੁਰੂਆਤ ਦਿੱਤੀ ਸੀ। ਉਂਮੀਦ ਕਰਦਾ ਹਾਂ ਕਿ ਉਹ ਅਗਲੇ ਮੈਚ 'ਚ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣਗੇ। ਕੋਹਲੀ ਨੇ ਸ਼੍ਰੇਅਸ ਦੀ ਤਾਰੀਫ ਤਾਂ ਕੀਤੀ ਹੀ ਨਾਲ ਹੀ ਨਾਲ ਕੇ. ਐੱਲ. ਰਾਹੁਲ ਦੀ ਪਰਫਾਰਮੈਂਸ ਨੂੰ ਵੀ ਸਰਾਹਿਆ।
IND vs NZ : ਟੀਮ ਇੰਡੀਆ ਖਿਲਾਫ ਸਭ ਤੋਂ ਵੱਧ ਛੱਕੇ ਲਾਉਂਦੇ ਹਨ ਟੇਲਰ, ਦੋਖੋ ਰਿਕਾਰਡ
NEXT STORY