ਨਿਊਯਾਰਕ- ਭਾਰਤ ਦੀ ਕੋਨੇਰੂ ਹੰਪੀ ਨੇ ਐਤਵਾਰ ਨੂੰ ਇੱਥੇ ਇੰਡੋਨੇਸ਼ੀਆ ਦੀ ਆਇਰੀਨ ਸੁਕੰਦਰ ਨੂੰ ਹਰਾ ਕੇ ਇਤਿਹਾਸਕ ਦੂਜੀ ਵਾਰ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਹੰਪੀ ਨੇ 2019 ਵਿੱਚ ਜਾਰਜੀਆ ਵਿੱਚ ਇਹ ਇਵੈਂਟ ਜਿੱਤਿਆ ਸੀ ਅਤੇ ਭਾਰਤ ਦੀ ਨੰਬਰ ਇੱਕ ਮਹਿਲਾ ਚੀਨ ਦੀ ਜ਼ੂ ਵੇਨਜੁਨ ਤੋਂ ਬਾਅਦ ਇੱਕ ਤੋਂ ਵੱਧ ਵਾਰ ਖਿਤਾਬ ਜਿੱਤਣ ਵਾਲੀ ਦੂਜੀ ਖਿਡਾਰਨ ਹੈ।
37 ਸਾਲਾ ਹੰਪੀ ਨੇ ਸੰਭਾਵਿਤ 11 ਵਿੱਚੋਂ 8.5 ਦੇ ਸਕੋਰ ਨਾਲ ਟੂਰਨਾਮੈਂਟ ਦਾ ਅੰਤ ਕੀਤਾ। ਰੂਸ ਦੇ 18 ਸਾਲਾ ਵੋਲੋਦਰ ਮੁਰਜਿਨ ਨੇ ਪੁਰਸ਼ਾਂ ਦਾ ਖਿਤਾਬ ਜਿੱਤਿਆ। ਮੁਰਜ਼ਿਨ ਨੋਡੀਰਬੇਕ ਅਬਦੁਸੈਤੂਰੋਵ ਤੋਂ ਬਾਅਦ ਦੂਜਾ ਸਭ ਤੋਂ ਘੱਟ ਉਮਰ ਦਾ FIDE ਵਿਸ਼ਵ ਰੈਪਿਡ ਚੈਂਪੀਅਨ ਹੈ। ਨੋਦਿਰਬੇਕ ਨੇ 17 ਸਾਲ ਦੀ ਉਮਰ 'ਚ ਇਹ ਖਿਤਾਬ ਜਿੱਤਿਆ ਸੀ।
ਹੰਪੀ ਦੀ ਪ੍ਰਾਪਤੀ ਨੇ ਭਾਰਤੀ ਸ਼ਤਰੰਜ ਲਈ ਇੱਕ ਸ਼ਾਨਦਾਰ ਸਾਲ ਦਾ ਅੰਤ ਕੀਤਾ। ਇਸ ਤੋਂ ਪਹਿਲਾਂ ਡੀ ਗੁਕੇਸ਼ ਹਾਲ ਹੀ 'ਚ ਸਿੰਗਾਪੁਰ 'ਚ ਕਲਾਸੀਕਲ ਫਾਰਮੈਟ ਵਿਸ਼ਵ ਚੈਂਪੀਅਨਸ਼ਿਪ 'ਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਚੈਂਪੀਅਨ ਬਣੇ ਸਨ। ਹੰਪੀ ਨੇ ਹਮੇਸ਼ਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਉਸ ਨੇ 2012 ਵਿੱਚ ਮਾਸਕੋ ਵਿੱਚ ਕਾਂਸੀ ਦਾ ਤਗ਼ਮਾ ਅਤੇ ਪਿਛਲੇ ਸਾਲ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਅਰਸ਼ਦੀਪ ਤੇ ਪ੍ਰਭਿਸਮਰਨ ਚਮਕੇ, ਪੰਜਾਬ ਨੇ ਮੁੰਬਈ ਨੂੰ 8 ਵਿਕਟਾਂ ਨਾਲ ਹਰਾਇਆ
NEXT STORY