ਗੋਟੇਮਬਾ (ਜਾਪਾਨ), (ਭਾਸ਼ਾ) ਸਾਬਕਾ ਭਾਰਤੀ ਕ੍ਰਿਕਟਰ ਨਿਖਿਲ ਚੋਪੜਾ ਦੇ ਪੁੱਤਰ ਕ੍ਰਿਸ਼ਣਵ ਚੋਪੜਾ ਨੇ ਇੱਥੇ ਏਸ਼ੀਆ ਪੈਸੀਫਿਕ ਐਮੇਚਿਓਰ ਚੈਂਪੀਅਨਸ਼ਿਪ (ਏ.ਏ.ਸੀ.) ਦੇ ਸ਼ੁਰੂਆਤੀ ਦੌਰ ਵਿਚ ਦੋ ਅੰਡਰ 68 ਦਾ ਕਾਰਡ ਖੇਡਿਆ ਜਿਸ ਨਾਲ ਉਹ 12ਵੇਂ ਸਥਾਨ 'ਤੇ ਰਹਿ ਗਿਆ। ਉਹ ਇੰਡੋਨੇਸ਼ੀਆ ਦੇ ਨੇਤਾ ਰੈਂਡੀ ਬਿੰਟਾਂਗ (65) ਤੋਂ ਤਿੰਨ ਸ਼ਾਟ ਪਿੱਛੇ ਹੈ। ਹੋਰ ਭਾਰਤੀਆਂ 'ਚ ਵੇਦਾਂਤ ਸਿਰੋਹੀ (69) 16ਵੇਂ ਜਦਕਿ ਕਾਰਤਿਕ ਸਿੰਘ 71 ਦੇ ਕਾਰਡ ਨਾਲ 31ਵੇਂ ਸਥਾਨ 'ਤੇ ਹਨ। ਆਪਣਾ ਡੈਬਿਊ ਕਰ ਰਹੇ ਰਕਸ਼ਿਤ ਦਹੀਆ ਨੇ 75 ਦਾ ਕਾਰਡ ਬਣਾਇਆ ਜਿਸ ਕਾਰਨ ਉਹ ਸੰਯੁਕਤ 69ਵੇਂ ਸਥਾਨ 'ਤੇ ਬਰਕਰਾਰ ਹੈ। ਅਮਰੀਕਾ ਦੇ ਲਾਂਗ ਆਈਲੈਂਡ 'ਤੇ ਕਾਲਜ ਗੋਲਫ ਖੇਡਣ ਵਾਲੇ 19 ਸਾਲਾ ਚੋਪੜਾ ਨੇ ਦੋ ਬੋਗੀ ਬਣਾਉਂਦੇ ਹੋਏ ਚਾਰ ਬਰਡੀ ਬਣਾਈਆਂ।
IPL: ਦਿੱਲੀ ਕੈਪੀਟਲਸ ਕਿਹੜੇ ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦੀ ਹੈ, ਸਹਿ-ਮਾਲਕ ਪਾਰਥ ਜਿੰਦਲ ਨੇ ਦਿੱਤੇ ਸੰਕੇਤ
NEXT STORY