ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੇ ਆਪਣੇ ਇਕ ਨੇਕ ਕੰਮ ਨਾਲ ਫੈਨਜ਼ ਦਾ ਦਿਲ ਜਿੱਤ ਲਿਆ। ਗੁਜਰਾਤ ਟਾਈਟਨਜ਼ ਵਿਰੁੱਧ ਇਕਾਨਾ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਪੂਰਨ ਦੇ ਇਕ ਤੂਫਾਨੀ ਛੱਕੇ ਨੇ ਸਟੈਂਡਸ 'ਚ ਬੈਠੇ ਇਕ ਫੈਨ ਨੂੰ ਜ਼ਖ਼ਮੀ ਕਰ ਦਿੱਤਾ ਸੀ।
ਇਸਦੇ ਬਾਵਜੂਦ ਪੂਰਨ ਨੇ ਜੋ ਕੀਤਾ, ਹਰ ਕੋਈ ਉਨ੍ਹਾਂ ਦਾ ਮੁਰੀਦ ਬਣ ਗਿਆ। ਮੰਗਲਵਾਰ ਨੂੰ ਦਿੱਲੀ ਕੈਪੀਟਲਜ਼ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਪੂਰਨ ਨੇ ਇਸ ਫੈਨ ਨਾਲ ਮੁਲਾਕਾਤ ਕੀਤੀ ਅਤੇ ਉਸਦਾ ਹਾਲ-ਚਾਲ ਪੁੱਛਿਆ।
ਪੂਰਨ ਨੇ ਕੀਤਾ ਦਿਲ ਛੂਹ ਲੈਣ ਵਾਲਾ ਕੰਮ
ਮੈਚ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਨੇ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਪੂਰਨ ਨੇ ਫੈਨ ਤੋਂ ਪੁੱਛਿਆ, 'ਸਭ ਠੀਕ ਹੈ?' ਫੈਨ ਨੇ ਉਤਸ਼ਾਹ ਨਾਲ ਜਵਾਬ ਦਿੱਤਾ, 'ਵਧੀਆ! ਪੂਰਨੇ ਸਰ ਨੇ ਮੈਨੂੰ ਬੁਲਾਇਆ। ਮੈਂ ਆਇਆ, ਉਸਨੂੰ ਮਿਲਿਆ। ਉਨ੍ਹਾਂ ਨੇ ਪੁੱਛਿਆ, ਸਭ ਠੀਕ ਹੈ? ਮੈਂ ਕੱਲ ਫਿਰ ਮੈਚ ਦੇਖਣ ਆ ਰਿਹਾ ਹਾਂ। ਚਾਹੇ ਛੱਕਾ ਲੱਗੇ, ਸਿਰ ਪਾਟੇ, ਕੋਈ ਦਿੱਗਤ ਨਹੀਂ। ਬਸ ਸਾਡੀ ਲਖਨਊ ਦੀ ਟੀਮ ਜਿੱਤਦੀ ਰਹੇ। ਉਸ ਦਿਨ ਸਾਡੀ ਟੀਮ ਜਿੱਤੀ ਸੀ, ਮੈਨੂੰ ਬਹੁਤ ਖੁਸ਼ੀ ਹੋਈ। ਸਾਡੀ ਟੀਮ ਟਰਾਫੀ ਦਾ ਸੁਪਨਾ ਪੂਰਾ ਕਰੇ।'
ਪੂਰਨ ਦਾ IPL 2025 'ਚ ਜਲਵਾ
ਨਿਕੋਲਸ ਪੂਰਨ IPL 2025 'ਚ ਸ਼ਾਨਦਾਰ ਫਾਰਮ 'ਚ ਹਨ। ਉਨ੍ਹਾਂ ਨੇ ਇਸ ਸੀਜ਼ 'ਚ ਹੁਣ ਤਕ 368 ਦੌੜਾਂ ਬਣਾਈਆਂ ਹਨ ਅਤੇ ਉਹ ਟੂਰਨਾਮੈਂਟ ਦੇ ਦੂਜੇ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਬੱਲੇਬਾਜ਼ ਹਨ। ਦਿੱਲੀ ਕੈਪੀਟਲਜ਼ ਖਿਲਾਫ ਵਿਸ਼ਾਖਾਪਟਨਮ 'ਚ ਖੇਡੇ ਗਏ ਇਕ ਮੈਚ 'ਚ ਪੂਰਨ ਨੇ 30 ਗੇਂਦਾਂ 'ਚ 75 ਦੌੜਾਂ ਦੀ ਤੂਫਾਨੀ ਪੀਰਾ ਖੇਡ ਕੇ ਲਖਨਊ ਨੂੰ 209/8 ਦੇ ਸਕੋਰ 'ਤੇ ਪਹੁੰਚਾਇਆ ਸੀ। ਹਾਲਾਂਕਿ, ਉਸ ਮੈਚ 'ਚ ਆਸ਼ੁਤੋਸ਼ ਸ਼ਰਮਾ ਦੀ 31 ਗੇਂਦਾਂ 'ਚ ਨਾਬਾਦ 66 ਦੌੜਾਂ ਦੀ ਪਾਰੀ ਨੇ ਦਿੱਲੀ ਨੂੰ ਇਕ ਵਿਕਟ ਤੋਂ ਜਿਤਵਾ ਦਿੱਤਾ ਸੀ।
LSG vs DC : ਪੰਤ ਫਿਰ ਫਲਾਪ! ਲਖਨਊ ਨੇ ਦਿੱਲੀ ਨੂੰ ਦਿੱਤਾ 160 ਦੌੜਾਂ ਦਾ ਟੀਚਾ
NEXT STORY