ਕੁਆਲਾਲਮਪੁਰ- 2 ਵਾਰ ਦੀ ਓਲੰਪਿਕ ਤਮਗਾ ਜੇਤੂ ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਅਤੇ ਐੱਚ. ਐੱਸ. ਪ੍ਰਣਯ ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਏ। 7ਵਾਂ ਦਰਜਾ ਪ੍ਰਾਪਤ ਸਿੰਧੂ ਨੇ 32ਵੀਂ ਰੈਂਕਿੰਗ ਵਾਲੀ ਚੀਨ ਦੀ ਝਾਂਗ ਯੀ ਮਾਨ ਨੂੰ 28 ਮਿੰਟ ’ਚ 21-12, 21-10 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਅੰਤਿਮ 8 ’ਚ ਪੁਰਾਣੀ ਵਿਰੋਧੀ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਨਾਲ ਹੋਵੇਗਾ। ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਖਿਲਾਫ ਸਿੰਧੂ ਦਾ ਰਿਕਾਰਡ 5-16 ਦਾ ਹੈ।
ਪਿਛਲੇ ਹਫਤੇ ਮਲੇਸ਼ੀਆ ਓਪਨ ’ਚ ਵੀ ਉਸ ਨੇ ਸਿੰਧੂ ਨੂੰ ਹਰਾਇਆ ਸੀ। ਪੁਰਸ਼ ਸਿੰਗਲ ’ਚ ਪ੍ਰਣਯ ਕੁਆਰਟਰ ਫਾਈਨਲ ’ਚ ਪਹੁੰਚਿਆ ਜਦੋਂਕਿ ਬੀ. ਸਾਈ ਪ੍ਰਣੀਤ ਅਤੇ ਪਾਰੂਪਾਲੀ ਕਸ਼ਯਪ ਹਾਰ ਕੇ ਬਾਹਰ ਹੋ ਗਏ। ਪ੍ਰਣਯ ਨੇ ਚੀਨੀ ਤਾਈਪੇ ਦੇ ਵਾਂਗ ਯੂ ਵੇਈ ਨੂੰ 21-19, 21-16 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਜਾਪਾਨ ਦੇ ਕੇਂਟਾ ਸੁਨੇਯਾਮਾ ਨਾਲ ਹੋਵੇਗਾ। ਉਥੇ ਬੀ. ਸਾਈ ਪ੍ਰਣੀਤ ਨੂੰ ਚੀਨ ਦੇ ਲੀ ਸ਼ੀ ਫੇਂਗ ਨੇ 21-14, 21-17 ਨਾਲ ਹਰਾਇਆ। ਸਾਬਕਾ ਰਾਸ਼ਟਰ ਮੰਡਲ ਖੇਡ ਚੈਂਪੀਅਨ ਕਸ਼ਯਪ ਨੂੰ 6ਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਐਂਥੋਨੀ ਸਿਨਿਸੁਕਾ ਗਿੰਟਿੰਗ ਨੇ 21-10, 21-15 ਨਾਲ ਹਰਾਇਆ।
Birthday Special : ਸੌਰਵ ਗਾਂਗੁਲੀ ਦੇ ਕ੍ਰਿਕਟ 'ਚ ਉਹ ਸ਼ਾਨਦਾਰ ਰਿਕਾਰਡਸ ਜੋ ਬਣਾਉਂਦੇ ਹਨ ਉਨ੍ਹਾਂ ਨੂੰ ਖ਼ਾਸ
NEXT STORY