ਵਡੋਦਰਾ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੱਖਣੀ ਅਫਰੀਕਾ ਵਿਰੁੱਧ ਬੁੱਧਵਾਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚੋਂ ਸੱਟ ਕਾਰਣ ਬਾਹਰ ਹੋ ਗਈ ਹੈ ਅਤੇ ਉਸ ਦੀ ਜਗ੍ਹਾ ਟੀਮ ਵਿਚ ਆਲਰਾਊਂਡਰ ਪੂਜਾ ਵਸਤਰਕਰ ਨੂੰ ਸ਼ਾਮਲ ਕੀਤਾ ਗਿਆ ਹੈ।
ਮੰਧਾਨਾ ਨੂੰ ਅਭਿਆਸ ਸੈਸ਼ਨ ਦੌਰਾਨ ਪੈਰ ਦੇ ਅੰਗੂਠੇ ਵਿਚ ਫ੍ਰੈਕਚਰ ਹੋ ਗਿਆ, ਜਿਸ ਕਾਰਣ ਉਸ ਨੂੰ ਮੈਚ ਤੋਂ ਇਕ ਦਿਨ ਪਹਿਲਾਂ ਬਾਹਰ ਹੋਣਾ ਪਿਆ। ਭਾਰਤ ਨੇ ਦੱਖਣੀ ਅਫਰੀਕਾ ਨਾਲ ਵਨ ਡੇ ਸੀਰੀਜ਼ ਖੇਡਣ ਤੋਂ ਬਾਅਦ ਵੈਸਟਇੰਡੀਜ਼ ਦਾ ਦੌਰਾ ਕਰਨਾ ਹੈ ਅਤੇ ਅਜਿਹੇ ਵਿਚ ਮੰਧਾਨਾ ਦਾ ਜ਼ਖ਼ਮੀ ਹੋਣਾ ਟੀਮ ਦੀ ਚਿੰਤਾ ਦਾ ਸਬੱਬ ਬਣ ਗਿਆ ਹੈ। ਹਾਲਾਂਕਿ

ਉਸ ਦੀ ਸੱਟ ਕਿੰਨੀ ਗੰਭੀਰ ਹੈ, ਇਸ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ
ਭਾਰਤੀ ਮਹਿਲਾ ਟੀਮ ਦੇ ਕੋਚ ਡਬਲਯੂ. ਵੀ. ਰਮਨ ਨੇ ਕਿਹਾ, ''ਮੰਧਾਨਾ ਨੂੰ ਬਾਹਰ ਰੱਖਣ ਦਾ ਫੈਸਲਾ ਐੱਨ. ਸੀ. ਏ. ਦੇ ਫਿਜ਼ੀਓ ਦੀ ਸਲਾਹ ਤੋਂ ਬਾਅਦ ਲਿਆ ਗਿਆ ਹੈ। ਉਸ ਨੂੰ ਐੱਮ. ਆਰ. ਆਈ. ਕਰਾਉਣ ਦੀ ਲੋੜ ਹੈ, ਇਸ ਦੇ ਲਈ ਉਸ ਦੀ ਸੋਜ ਘੱਟ ਹੋਣਾ ਜ਼ਰੂਰੀ ਹੈ। ਜਿਵੇਂ ਹੀ ਉਸ ਦੀ ਐੱਮ. ਆਰ. ਆਈ. ਹੋ ਜਾਵੇਗੀ, ਸਾਨੂੰ ਉਸ ਦੀ ਸੱਟ ਦੀ ਗੰਭੀਰਤਾ ਦਾ ਪਤਾ ਲੱਗ ਜਾਵੇਗਾ।'' ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਇਹ ਸੀਰੀਜ਼ ਆਈ. ਸੀ. ਸੀ. ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ, ਇਸ ਲਈ ਇਹ ਸਹੀ ਵਕਤ ਹੈ ਕਿ ਟੀਮ ਦੇ ਨਵੇਂ ਖਿਡਾਰੀਆਂ ਨੂੰ ਮੌਕਾ ਦੇ ਕੇ ਉਨ੍ਹਾਂ ਨੂੰ ਪਰਖਿਆ ਜਾਵੇ।
ਚੈਰਿਟੀ ਲਈ ਇਕੱਠੇ ਫੁੱਟਬਾਲ ਖੇਡੇ ਧੋਨੀ ਅਤੇ ਪੇਸ
NEXT STORY