ਲੰਡਨ (ਭਾਸ਼ਾ)- ਡਿਏਗੋ ਮਾਰਾਡੋਨਾ ਨੇ ਜਿਸ ਗੇਂਦ ਨਾਲ 1986 ਦੇ ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ ਮਸ਼ਹੂਰ 'ਹੈਂਡ ਆਫ ਗੌਡ' ਗੋਲ ਕੀਤਾ ਸੀ, ਉਸ ਗੇਂਦ ਨੂੰ ਮੈਚ ਦੇ ਰੈਫਰੀ ਨੇ 24 ਲੱਖ ਡਾਲਰ 'ਚ ਨਿਲਾਮ ਕਰ ਦਿੱਤਾ ਹੈ। ਟਿਊਨੀਸ਼ੀਅਨ ਰੈਫਰੀ ਅਲੀ ਬਿਨ ਨਾਸਰ ਉਸ ਮੈਚ ਵਿਚ ਖੁੰਝ ਗਏ ਸਨ ਕਿ ਮਾਰਾਡੋਨਾ ਨੇ ਆਪਣੇ ਹੱਥ ਨਾਲ ਗੋਲ ਕੀਤਾ ਹੈ।
ਮੈਕਸੀਕੋ 'ਚ ਅਰਜਨਟੀਨਾ ਅਤੇ ਇੰਗਲੈਂਡ ਵਿਚਾਲੇ ਹੋਏ ਕੁਆਰਟਰ ਫਾਈਨਲ ਦੇ ਇਸ ਮੈਚ 'ਚ ਉਸ ਗੇਂਦ ਨੂੰ ਰੈਫਰੀ ਨੇ ਆਪਣੇ ਕੋਲ ਰੱਖਿਆ ਸੀ। ਇਸ 36 ਸਾਲਾ ਗੇਂਦ ਨੂੰ ਬੁੱਧਵਾਰ ਨੂੰ ਲੰਡਨ ਵਿੱਚ ਗ੍ਰਾਹਮ ਬਡ ਨਿਲਾਮੀ ਵਿੱਚ 20 ਲੱਖ ਪੌਂਡ (ਲਗਭਗ 23 ਲੱਖ 70 ਹਜ਼ਾਰ) ਵਿੱਚ ਵੇਚਿਆ ਗਿਆ। ਬਿਨ ਨਾਸਰ ਨੇ ਨਿਲਾਮੀ ਤੋਂ ਪਹਿਲਾਂ ਕਿਹਾ ਸੀ ਕਿ ਦੁਨੀਆ ਨਾਲ ਇਸ ਗੇਂਦ ਨੂੰ ਸਾਂਝਾ ਕਰਨ ਦਾ ਇਹ ਸਹੀ ਸਮਾਂ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸਦਾ ਖ਼ਰੀਦਦਾਰ ਇਸਨੂੰ ਜਨਤਕ ਪ੍ਰਦਰਸ਼ਨੀ ਲਈ ਰੱਖੇਗਾ।
FIFA WC 2022 : 32 ਟੀਮਾਂ, 64 ਮੈਚ, ਕਿਸ ਦਿਨ ਹੋਵੇਗਾ ਫਾਈਨਲ ਮੁਕਾਬਲਾ, ਜਾਣੋ ਪੂਰਾ ਸ਼ਡਿਊਲ
NEXT STORY