ਸਪੋਰਟਸ ਡੈਸਕ— ਦਿੱਲੀ ਕੈਪੀਟਲਸ ਖ਼ਿਲਾਫ਼ ਐਤਵਾਰ ਸ਼ਾਮ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ( ਆਈ. ਪੀ. ਐੱਲ.) ਮੈਚ ’ਚ ਪੰਜਾਬ ਕਿੰਗਜ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਇਸ ਦੌਰਾਨ ਪੰਜਾਬ ਦੀ ਕਮਾਨ ਸੰਭਾਲ ਰਹੇ ਮਯੰਕ ਅਗਰਵਾਲ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਸਾਰਿਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ 58 ਗੇਂਦਾਂ ’ਤੇ 8 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 99 ਦੌੜਾਂ ਬਣਾਈਆਂ ਤੇ ਅਜੇਤੂ ਵਾਪਸ ਪਰਤੇ। ਉਹ ਇਕ ਦੌੜ ਕਾਰਨ ਆਪਣਾ ਸੈਂਕੜਾ ਪੂਰਾ ਨਾ ਕਰ ਸਕੇ। ਪਰ ਆਈ. ਪੀ. ਐੱਲ. ’ਚ ਪਹਿਲਾਂ ਵੀ ਅਜਿਹਾ ਹੋ ਚੁੱਕਾ ਹੈ ਜਦੋਂ ਖਿਡਾਰੀ 99 ਦੌੜਾਂ ’ਤੇ ਅਜੇਤੂ ਪਰਤੇ।
ਇਹ ਵੀ ਪੜ੍ਹੋ : IPL Points Table : ਪੰਜਾਬ ਨੂੰ ਹਰਾ ਕੇ ਚੋਟੀ ’ਤੇ ਪਹੁੰਚੀ ਦਿੱਲੀ, ਜਾਣੋ ਹੋਰਨਾਂ ਟੀਮਾਂ ਦੀ ਸਥਿਤੀ ਬਾਰੇ
ਮਯੰਕ ਤੋਂ ਪਹਿਲਾਂ ਕ੍ਰਿਸ ਗੇਲ ਦੇ ਨਾਲ ਵੀ ਅਜਿਹਾ ਹੋ ਚੁੱਕਾ ਹੈ। ਜਦੋਂ ਉਹ ਸਿਰਫ਼ ਇਕ ਦੌੜ ਨਾ ਬਣਾਉਣ ਕਾਰਨ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ ਸਨ ਤੇ ਉਨ੍ਹਾਂ ਨੂੰ 99 ਦੌੜਾਂ ’ਤੇ ਅਜੇਤੂ ਵਾਪਸ ਪਰਤਨਾ ਪਿਆ ਸੀ। ਗੇਲ 2019 ’ਚ ਪੰਜਾਬ ਕਿੰਗਜ਼ (ਕਿੰਗਜ਼ ਇਲੈਵਨ ਪੰਜਾਬ) ਵੱਲੋਂ ਖੇਡਦੇ ਹੋਏ ਅਜੇਤੂ 99 ਦੌੜਾਂ ਬਣਾ ਕੇ ਪਵੇਲੀਅਨ ਪਰਤੇ ਸਨ। ਜਦਕਿ, ਚੇਨਈ ਸੁਪਰਕਿੰਗਜ਼ ਦੇ ਮਸ਼ਹੂਰ ਖਿਡਾਰੀ ਸੁਰੇਸ਼ ਰੈਨਾ ਦੇ ਨਾਲ ਵੀ ਅਜਿਹਾ ਹੋ ਚੁੱਕਾ ਹੈ ਜਦੋਂ ਉਹ ਸਿਰਫ਼ ਇਕ ਦੌੜ ਕਾਰਨ ਸੈਂਕੜਾ ਪੂਰਾ ਨਹੀਂ ਕਰ ਸਕੇ ਸਨ। ਰੈਨਾ ਨਾਲ ਇਹ ਵਾਕਿਆ ਸਾਲ 2013 ’ਚ ਹੋਇਆ ਸੀ ਤੇ ਉਦੋਂ ਵੀ ਉਹ ਸੀ. ਐੱਸ. ਕੇ. ਦੇ ਨਾਲ ਹੀ ਸਨ।
ਆਈ. ਪੀ. ਐੱਲ. ’ਚ ਅਜੇਤੂ 99 ਦੌੜਾਂ
(2013) ਸੁਰੇਸ਼ ਰੈਨਾ
(2019) ਕ੍ਰਿਸ ਗੇਲ
(2021) ਮਯੰਕ ਅਗਰਵਾਲ
ਇਹ ਵੀ ਪੜ੍ਹੋ : ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਰਹੀ ਐਥਲੀਟ 'ਰੂਹਵੀਨ ਕੌਰ ਸਾਗੂ'
ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਦੀ ਟੀਮ ਨੇ ਮਯੰਕ ਅਗਰਵਾਲ ਦੀ ਬਦੌਲਤ 6 ਵਿਕਟ ਗੁਆ ਕੇ 166 ਦੌੜਾਂ ਬਣਾਈਆਂ। ਪੰਜਾਬ ਵਲੋਂ ਮਯੰਕ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਨਹੀਂ ਚਲ ਸਕਿਆ। ਜਦਕਿ, ਟੀਚੇ ਦੀ ਪ੍ਰਾਪਤੀ ਲਈ ਉਤਰੀ ਦਿੱਲੀ ਕੈਪੀਟਲਸ ਨੇ ਸ਼ਿਖਰ ਧਵਨ ਦੀ ਅਜੇਤੂ 69 ਦੌੜਾਂ ਦੀ ਪਾਰੀ ਦੀ ਬਦੌਲਤ ਮੈਚ ਨੂੰ ਆਪਣੇ ਨਾਂ ਕਰ ਲਿਆ ਤੇ ਪੁਆਇੰਟ ਟੇਬਲ ’ਚ ਟਾਪ ’ਤੇ ਜਗ੍ਹਾ ਬਣਾ ਲਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਰਹੀ ਐਥਲੀਟ 'ਰੂਹਵੀਨ ਕੌਰ ਸਾਗੂ'
NEXT STORY