ਪੈਰਿਸ : ਕਾਇਲੀਅਨ ਐਮਬਾਪੇ ਅਤੇ ਲੀ ਕਾਂਗ ਦੇ ਗੋਲਾਂ ਦੀ ਮਦਦ ਨਾਲ ਫ੍ਰੈਂਚ ਲੀਗ ਚੈਂਪੀਅਨ ਪੈਰਿਸ ਸੇਂਟ-ਜਰਮੇਨ (ਪੀ. ਐੱਸ. ਜੀ.) ਨੇ ਫ੍ਰੈਂਚ ਕੱਪ ਜੇਤੂ ਟੂਲੂਸ ਨੂੰ 2-0 ਨਾਲ ਹਰਾ ਕੇ ਚੈਂਪੀਅਨਸ ਟਰਾਫੀ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ।
ਲੀ ਨੇ ਓਸਮਾਨ ਡੇਮਬੇਲੇ ਦੀ ਮਦਦ ਨਾਲ ਤੀਜੇ ਮਿੰਟ ਵਿੱਚ ਗੋਲ ਕਰਕੇ ਪੀ. ਐਸ. ਜੀ. ਨੂੰ ਬੜ੍ਹਤ ਦਿਵਾਈ। ਟੁਲੂਜ਼ ਨੂੰ 18ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕਰਨ ਦਾ ਮੌਕਾ ਮਿਲਿਆ ਪਰ ਗੈਬਰੀਅਲ ਸੁਆਜ਼ੋ ਇਸ ਨਿਸ਼ਾਨੇ ਤੋਂ ਖੁੰਝ ਗਿਆ।
ਐਮਬਾਪੇ ਨੇ 44ਵੇਂ ਮਿੰਟ ਵਿੱਚ ਗੋਲ ਕਰਕੇ ਪੀ. ਐਸ. ਜੀ. ਦੀ ਜਿੱਤ ਯਕੀਨੀ ਬਣਾਈ। ਇਸ ਸੀਜ਼ਨ ਵਿੱਚ 23 ਮੈਚਾਂ ਵਿੱਚ ਇਹ ਉਸਦਾ 22ਵਾਂ ਗੋਲ ਸੀ। 2017 ਵਿੱਚ ਪੀ. ਐਸ. ਜੀ. ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸਨੇ ਇਸ ਕਲੱਬ ਲਈ 234 ਗੋਲ ਕੀਤੇ ਹਨ, ਜੋ ਇੱਕ ਰਿਕਾਰਡ ਹੈ।
ਗੁੱਟ ਦੀ ਸੱਟ ਤੋਂ ਪ੍ਰੇਸ਼ਾਨ ਜੋਕੋਵਿਚ, ਸਰਬੀਆ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚਿਆ ਆਸਟ੍ਰੇਲੀਆ
NEXT STORY