ਨਵੀਂ ਦਿੱਲੀ— ਭਾਰਤ ਦੇ ਲਈ ਹਾਲ ਹੀ 'ਚ ਆਸਟ੍ਰੇਲੀਆ 'ਚ ਆਯੋਜਿਤ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਚ ਗੋਲਡ ਮੈਡਲ ਹਾਸਲ ਕਰਨ ਵਾਲੀ ਮਹਿਲਾ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਇਸ ਸਾਲ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ 'ਚ ਹਿੱਸਾ ਨਹੀਂ ਲਵੇਗੀ। ਮੈਰੀਕਾਮ ਹੀ ਨਹੀਂ ਬਲਕਿ ਭਾਰਤ ਦੇ ਕੁਝ ਹੋਰ ਵੱਡੇ ਐਥਲੀਟ ਵੀ ਏਸ਼ੀਅਨ ਖੇਡਾਂ 'ਚ ਦਿਖਾਈ ਨਹੀਂ ਦੇਣਗੇ।ਇਕ ਖਬਰ ਮੁਤਾਬਕ ਮੈਰੀਕਾਮ ਦੇ ਇਲਾਵਾ ਪੁਰਸ਼ ਵੇਟਲਿਫਟਰ ਆਰ.ਵੀ ਰਾਹੁਲ ਵੀ ਇਨ੍ਹਾਂ ਖੇਡਾਂ 'ਚ ਭਾਗ ਨਹੀਂ ਲੈਣਗੇ ਉੱਥੇ ਪਿਸਟਲ ਸ਼ੂਟਰ ਜੀਤੂ ਰਾਏ ਨੇ ਵੀ ਏਸ਼ੀਅਨ ਖੇਡਾਂ 'ਚ ਭਾਗੀਦਾਰੀ ਨਹੀਂ ਕਰਣਗੇ।
ਚਾਰ ਸਾਲ ਪਹਿਲਾਂ ਇੰਚੀਓਨ 'ਚ ਆਯੋਜਿਤ ਹੋਏ ਪਿੱਛਲੇ ਏਸ਼ੀਅਨ ਖੇਡਾਂ 'ਚ ਭਾਰਤ ਨੂੰ ਗੋਲਡ ਮੈਡਲ ਦਿਵਾਉਣ ਵਾਲੀ ਮੈਰੀਕਾਮ ਨੂੰ ਬਾਕਸਿੰਗ ਇੰਡੀਆ ਏਸ਼ੀਅਨ ਖੇਡਾਂ 'ਚ ਭੇਜਣ ਦੀ ਵਜਾਏ ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਖਿਡਾਉਣਾ ਚਾਹੁੰਦੀ ਹੈ ਲਿਹਾਜਾ ਏਸ਼ੀਅਨ ਖੇਡਾਂ 'ਚ ਉਨ੍ਹਾਂ ਨੂੰ ਨਹੀਂ ਭੇਜਣ ਦਾ ਫੈਸਲਾ ਹੋਇਆ ਹੈ। ਇਹ ਚੈਂਪੀਅਨਸ਼ਿਪ ਭਾਰਤ 'ਚ ਹੀ ਆਯੋਜਿਤ ਹੋਵੇਗੀ। ਮੈਰੀਕਾਮ ਪੰਜ ਬਾਰ ਵਰਲਡ ਚੈਂਪੀਅਨ ਰਹਿ ਚੁੱਕੀ ਹੈ। ਇਸ ਚੈਂਪੀਅਨਸ਼ਿਪ 'ਚ ਉਹ 48 ਕਿਲੋਗ੍ਰਾਮ ਦੀ ਕੈਟੇਗਰੀ 'ਚ ਭਾਗ ਲਵੇਗੀ। ਜਦਕਿ ਏਸ਼ੀਅਨ ਖੇਡਾਂ 'ਚ ਉਨ੍ਹਾਂ ਨੂੰ 51 ਕਿਲੋਗ੍ਰਾਮ ਦੀ ਕੈਟੇਗਰੀ 'ਚ ਭਾਗ ਲੈਣਾ ਸੀ। 2012 ਦੇ ਲੰਡਨ ਓਲਪਿੰਕ 'ਚ ਮੈਰੀਕਾਮ ਭਾਰਤ ਦੇ ਲਈ ਸਿਲਵਰ ਮੈਡਲ ਜਿੱਤ ਚੁੱਕੀ ਹੈ।
ਉੱਥੇ ਹੀ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੇ ਸ਼ੂਟਰ ਜੀਤੂ ਰਾਏ ਦਾ ਏਸ਼ੀਅਨ ਖੇਡਾਂ 'ਚ ਉਨ੍ਹਾਂ ਦੇ ਪਸੰਦੀਦਾ ਈਵੇਂਟ 'ਚ ਚੋਣ ਹੋਣਾ ਮੁਸ਼ਕਲ ਹੋ ਗਿਆ ਹੈ। ਮੌਜੂਦਾ ਰੈਂਕਿੰਗ ਦੇ ਹਿਸਾਬ ਨਾਲ 10 ਮੀਟਰ ਏਅਰ ਪਿਸਟਲ ਈਵੇਂਟ 'ਚ ਉਨ੍ਹਾਂ ਦੀ ਚੋਣ ਮੁਸ਼ਕਲ ਹੈ ਉੱਥੇ ਹੀ 50 ਮੀਟਰ ਏਅਰ ਪਿਸਟਲ ਈਵੇਂਟ ਦੀ ਚੋਣ ਦੇ ਲਈ ਵੀ ਉਨ੍ਹਾਂ ਦੀ ਰੈਂਕਿੰਗ ਕਮਜ਼ੋਰ ਹੈ, ਜੀਤੂ ਨੇ 10 ਮੀਟਰ ਏਅਰ ਪਿਸਟਲ ਈਵੇਂਟ 'ਚ ਹੀ ਚਾਰ ਸਾਲ ਪਹਿਲਾਂ ਇੰਚੀਓਨ ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਹਾਸਲ ਕੀਤਾ ਸੀ।
ਰੋਹਿਤ ਸ਼ਰਮਾ ਦਾ ਦੌੜਾਂ ਬਣਾਉਣਾ ਵਿਰਾਟ ਕੋਹਲੀ ਲਈ ਚੰਗੀ ਖਬਰ ਨਹੀਂ
NEXT STORY