ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਇਨਵਾਇਟ ਲੀਗ ਦੇ ਗ੍ਰਾਂਡ ਫਾਈਨਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਪਹਿਲੇ ਦਿਨ ਦੀ ਹਾਰ ਤੋਂ ਉਭਰਦੇ ਹੋਏ ਜ਼ੋਰਦਾਰ ਵਾਪਸੀ ਕੀਤੀ ਤੇ ਚੀਨ ਦੇ ਡਿੰਗ ਲੀਰੇਨ ਨੂੰ 2.5-0.5 ਨਾਲ ਹਰਾਉਂਦੇ ਹੋਏ ਕੁਲ ਸਕੋਰ 1-1 ਦਾ ਕਰ ਦਿੱਤਾ। ਉਥੇ ਹੀ ਦੂਜੇ ਸੈਮੀਫਾਈਨਲ ਵਿਚ ਅੱਜ ਅਮਰੀਕਾ ਦਾ ਨਾਕਾਮੁਰਾ ਰੂਸ ਦੇ ਡੇਨੀਅਲ ਡੁਬੋਵ 'ਤੇ ਹੋਰ ਭਾਰੀ ਪੈ ਗਿਆ ਤੇ 3-1 ਨਾਲ ਜਿੱਤ ਦਰਜ ਕਰਦੇ ਹੋਏ ਕੁਲ ਸਕੋਰ 2-0 ਕਰਦੇ ਹੋਏ ਫਾਈਨਲ ਦੇ ਕਾਫੀ ਨੇੜੇ ਪਹੁੰਚ ਗਿਆ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਰਲਸਨ ਤੇ ਡਿੰਗ ਲੀਰੇਨ ਦੇ ਮੁਕਾਬਲੇ ਦੀ, ਜਿਸ ਵਿਚ ਅੱਜ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਕਿਊ. ਜੀ. ਡੀ. ਓਪਨਿੰਗ ਵਿਚ ਜਿਵੇਂ ਤੈਅ ਹੀ ਕਰਕੇ ਆਇਆ ਸੀ ਕਿ ਗੱਲ ਟਾਈਬ੍ਰੇਕ ਤਕ ਨਹੀਂ ਪਹੁੰਚੇਗੀ ਤੇ ਹੋਇਆ ਵੀ ਇਸੇ ਤਰ੍ਹਾਂ ਹੀ। ਕਾਰਲਸਨ ਨੇ ਪਹਿਲੇ ਹੀ ਰੈਪਿਡ ਮੁਕਾਬਲੇ ਵਿਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਸ਼ਾਨਦਾਰ ਹਾਥੀ ਦੇ ਐਂਡਗੇਮ ਵਿਚ ਉਸ ਨੇ ਆਪਣੀ ਸਰਗਰਮ ਖੇਡ ਨਾਲ ਜਿੱਤ ਹਾਸਲ ਕੀਤੀ।
ਦੂਜੇ ਮੁਕਾਬਲੇ ਵਿਚ ਇਟਾਲੀਅਨ ਓਪਨਿੰਗ ਵਿਚ ਕਾਰਲਸਨ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 36 ਚਾਲਾਂ ਵਿਚ ਬਾਜ਼ੀ ਆਪਣੇ ਨਾਂ ਕਰ ਲਈ। ਤੀਜੇ ਮੁਕਾਬਲੇ ਵਿਚ ਕਾਰਲਸਨ ਫਿਰ ਸਫੇਦ ਮੋਹਰਿਆਂ ਨਾਲ ਖੇਡ ਰਿਹਾ ਸੀ ਤੇ ਇਸ ਵਾਰ ਡਿੰਗ ਲੀਰੇਨ ਨੇ ਕਰੋ ਜਾਂ ਮਰੋ ਦੇ ਮੁਕਾਬਲੇ ਵਿਚ ਿਕੰਗਜ਼ ਇੰਡੀਅਨ ਓਪਨਿੰਗ ਖੇਡੀ ਪਰ ਕਾਰਲਸਨ ਨੇ ਕਲਾਸੀਕਲ ਕਿੰਗਜ਼ ਇੰਡੀਅਨ ਵਿਚ ਮੋਹਰਿਆਂ ਦੀ ਅਦਲਾ-ਬਦਲੀ ਨਾਲ ਡਿੰਗ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਆਖਿਰ ਸਥਿਤੀ ਵਿਚ ਜਦੋਂ ਸ਼ਾਇਦ ਡਿੰਗ ਜਿੱਤ ਲਈ ਦਬਾਅ ਬਣਾ ਸਕਦਾ ਸੀ, ਉਸ ਨੇ ਬਾਜ਼ੀ ਡਰਾਅ ਮੰਨ ਲਈ ਤੇ ਇਸ ਤਰ੍ਹਾਂ ਨਾਲ ਕਾਰਲਸਨ 2.5-0.5 ਨਾਲ ਤਿੰਨੇ ਮੁਕਾਬਲਿਆਂ ਵਿਚ ਹੀ ਜਿੱਤ ਗਿਆ। ਡੇਨੀਅਲ ਡੁਬੋਵ ਅੱਜ ਫਿਰ ਇਕ ਵਾਰ ਨਾਕਾਮੁਰਾ ਦੇ ਸਾਹਮਣੇ ਨਤੀਜਾ ਨਹੀਂ ਲਿਆ ਸਕਿਆ। ਦੋਵਾਂ ਵਿਚਾਲੇ ਪਹਿਲੇ ਦੋ ਮੁਕਾਬਲੇ ਡਰਾਅ ਰਹੇ ਤੇ ਉਸ ਤੋਂ ਬਾਅਦ ਆਖਰੀ ਦੋਵੇਂ ਮੁਕਾਬਲਿਆਂ ਵਿਚ ਨਾਕਾਮੁਰਾ ਦੀ ਸ਼ਾਨਦਾਰ ਖੇਡ ਨੇ ਉਸ ਨੂੰ 3-1 ਨਾਲ ਜਿੱਤ ਦਿਵਾ ਦਿੱਤੀ।
ਸਚਿਨ ਜਾਣਦੈ ਵਿਸ਼ਵ ਕੱਪ ਸੈਮੀਫਾਈਨਲ 'ਚ ਲੱਕੀ ਰਿਹਾ ਸੀ : ਨਹਿਰਾ
NEXT STORY