ਮੁੰਬਈ : ਬਾਹਰ ਕੀਤੇ ਗਏ ਕੋਚ ਰਮੇਸ਼ ਪੋਵਾਰ ਅਤੇ ਸੀ. ਓ. ਏ. ਮੈਂਬਰ ਡਾਇਨਾ ਇਡੁਲਜੀ ਦੇ ਨਾਲ ਉਸ ਦਾ ਵਿਵਾਦ ਹੁਣ ਪੁਰਾਣੀ ਗੱਲ ਹੋ ਗਈ ਹੈ ਅਤੇ ਹੁਣ ਮਿਤਾਲੀ ਰਾਜ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਵਿਚ ਨਵੇਂ ਕੋਚ ਡਬਲਿਯੂ ਰਮਨ ਦੇ ਮਾਰਗਦਰਸ਼ਨ ਵਿਚ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹੈ। ਵਿੰਡੀਜ਼ ਵਿਚ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਬਾਹਰ ਹੋਣ ਤੋਂ ਬਾਅਦ ਮਹਿਲਾ ਟੀਮ ਸੁਰਖੀਆਂ ਦਾ ਕੇਂਦਰ ਬਣ ਗਈ ਸੀ ਕਿਉਂਕਿ ਮਿਤਾਲੀ ਨੇ ਇਸ ਤੋਂ ਬਾਅਦ ਪਿਛਲੇ ਕੋਚ ਪੋਵਾਰ ਪੱਖ-ਪਾਤ ਦਾ ਅਤੇ ਸੀ. ਓ. ਏ. ਮੈਂਬਰ ਇਡੁਲਜੀ 'ਤੇ ਉਸ ਦਾ ਕਰੀਅਰ ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਸੀ।

ਵਨ ਡੇ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਨੇ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਐਤਵਾਰ ਨੂੰ ਪ੍ਰੈਸ ਕਾਨਫ੍ਰੈਂਸ ਵਿਚ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਲਗਦਾ ਹੈ ਕਿ ਇਹ ਨਵੀਂ ਸ਼ੁਰੂਆਤ ਹੈ। ਨਵੇਂ ਸਾਲ ਵਿਚ ਇਹ ਪਹਿਲੀ ਸੀਰੀਜ਼ ਹੈ ਅਤੇ ਅਸੀਂ ਉਸ ਵਿਵਾਦ ਨੂੰ ਪਿੱਛੇ ਛੱਡ ਚੁੱਕੇ ਹਾਂ। ਮੈਨੂੰ ਭਰੋਸਾ ਹੈ ਕਿ ਰਮਨ ਦਾ ਕੋਚ ਦੇ ਤੌਰ 'ਤੇ ਤਜ਼ਰਬਾ ਚੰਗਾ ਰਹੇਗਾ। ਕੋਚ ਅਤੇ ਖਿਡਾਰੀਆਂ ਨੂੰ ਇਕ ਪੱਧਰ 'ਤੇ ਹੋਣਾ ਚਾਹੀਦਾ ਹੈ ਕਿਉਂਕਿ ਇਹ ਕਾਫੀ ਮਹੱਤਵਪੂਰਨ ਹੁੰਦਾ ਹੈ। ਮੈਂ ਉਨ੍ਹਾਂ ਦੇ ਨਾਲ ਕਦੇ ਟ੍ਰੇਨਿੰਗ ਨਹੀਂ ਕੀਤੀ ਪਰ 2 ਵਾਰ ਉਨ੍ਹਾਂ ਨਾਲ ਮਿਲ ਚੁੱਕੀ ਹਾਂ। ਉਹ ਚੋਟੀ ਤੱਕ ਖੇਡ ਚੁੱਕੇ ਹਨ ਅਤੇ ਵੱਖ-ਵੱਖ ਟੀਮਾਂ ਨੂੰ ਕੋਚਿੰਗ ਦੇ ਚੁੱਕੇ ਹਨ।''
ਸਾਬਕਾ ਰਣਜੀ ਖਿਡਾਰੀ ਦੀ ਪਿਚ 'ਤੇ ਡਿੱਗ ਕੇ ਹੋਈ ਮੌਤ
NEXT STORY